ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ 2 ਮੁੰਡੇ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸੀਨੀਅਰ ਪੁਲਿਸ ਅਧਿਕਾਰੀ ਦੇ ਆਦੇਸ਼ਾ ਤਹਿਤ ਮੁਖਤਿਆਰ ਰਾਏ PPS ,ਸਬ ਡਿਵੀਜਨ ਫਗਵਾੜਾ ਤੇ ਜਸਪ੍ਰੀਤ ਸਿੰਘ ਦੀ ਅਗਵਾਈ 'ਚ ਸਬ ਇੰਸਪੈਕਟਰ ਅਮਨਦੀਪ ਨੇ ਸਪੈਸ਼ਲ ਮੁਹਿੰਮ ਚਲਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਘੁੰਮ ਰਹੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਤਲਾਸ਼ੀ ਦੌਰਾਨ ਪੁਲਿਸ ਨੂੰ ਦੋਵਾਂ ਕੋਲੋਂ ਦੇਸੀ ਕੱਟਾ 315 ਬੋਰ ਡਬਲ ਬੈਰਲ ਤੇ 3 ਰੋਂਦ 315 ਜ਼ਿੰਦਾ ਬਰਾਮਦ ਹੋਏ । ਪੁਲਿਸ ਅਧਿਕਾਰੀ ਨੇ ਕਿਹਾ ਕਿ ਗੁਪਤ ਸੂਚਨਾ ਮਿਲੀ ਸੀ ਕਿ 2 ਨੌਜਵਾਨ ਰਾਹੁਲ ਵਾਸੀ ਗਲੀ ਨੰਬਰ 17 ਪਲਾਹੀ ਗੇਟ ਫਗਵਾੜਾ ਤੇ ਵਿਸ਼ਾਲ ਵਾਸੀ ਰਿਸ਼ੀ ਨਗਰ ਨਕੋਦਰ, ਜੋ ਪਲਾਹੀ ਰੋਡ ਫਗਵਾੜਾ 'ਚ ਘੁੰਮ ਰਹੇ ਹਨ । ਰਾਹੁਲ ਨੇ ਹਰੇ ਰੰਗ ਦਾ ਬੈਗ ਪਾਇਆ ਹੋਇਆ , ਜਿਸ 'ਚ ਦੇਸੀ ਕੱਟਾ 315 ਬੋਰ ਡਬਲ ਬੈਰਲ ਤੇ 3 ਰੋਂਦ 315 ਜ਼ਿੰਦਾ ਹਨ, ਜੋ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਹਨ ।ਫਿਲਹਾਲ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ।ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..