ਤਾਂਤਰਿਕ ਦੇ ਬੋਲਣ ‘ਤੇ 2 ਬੱਚਿਆਂ ਦੀ ਦਿੱਤੀ ਬਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਧੀ ਲਈ ਔਲਾਦ ਦੀ ਪ੍ਰਾਪਤੀ ਲਈ 2 ਦਲਿਤ ਭੈਣ- ਭਰਾ ਦੀ ਬਲੀ ਦੇਣ ਵਾਲਿਆਂ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਮ੍ਰਿਤਕ ਬੱਚਿਆਂ ਦੇ ਪਰਿਵਾਰ ਦੇ 6 ਮੈਬਰ ਸ਼ਾਮਲ ਹਨ। ਦੱਸਿਆ ਜਾ ਰਿਹਾ 6 ਸਾਲ ਪਹਿਲਾਂ ਦੋਸ਼ੀ ਤਾਂਤਰਿਕ ਲਖਵਿੰਦਰ ਦੇ ਕਹਿਣ 'ਤੇ 8 ਸਾਲਾ ਮਾਸੂਮ ਰਣਜੋਧ ਸਿੰਘ ਤੇ ਉਸ ਦੀ 3 ਸਾਲਾ ਭੈਣ ਅਨਾਮਿਕ ਕੌਰ ਦੀ ਪਰਿਵਾਰ ਵਲੋਂ ਬਲੀ ਦੇ ਦਿੱਤੀ ਸੀ ।

ਇਸ ਮਾਮਲੇ ਵਿੱਚ ਪਰਿਵਾਰ ਦੇ ਕਈ ਮੈਬਰਾਂ ਦੋਸ਼ੀ ਪਾਏ ਗਏ ਸਨ । ਜਾਣਕਾਰੀ ਅਨੁਸਾਰ ਭੂਆ ਦੇ ਕੋਈ ਬੱਚਾ ਨਹੀ ਸੀ ਜਿਸ ਕਾਰਨ ਉਨ੍ਹਾਂ ਨੇ ਤਾਂਤਰਿਕ ਲਖਵਿੰਦਰ ਸਿੰਘ ਦੇ ਕਹਿਣ 'ਤੇ ਬੱਚਿਆਂ ਦੀ ਬਲੀ ਦੇ ਦਿੱਤੀ ਸੀ । ਅਦਾਲਤ ਦੇ ਫੈਸਲੇ ਤੋਂ ਬਾਅਦ ਵਕੀਲ ਨੇ ਕਿਹਾ ਕਿ ਉਹ ਮੁੱਖ 3 ਦੋਸ਼ੀਆਂ ਤਾਂਤਰਿਕ ਲਖਵਿੰਦਰ , ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਉਨ੍ਹਾਂ ਦੇ ਪਿਤਾ ਕੁਲਵਿੰਦਰ ਨੂੰ ਫਾਂਸੀ ਦੀਆਂ ਸਜ਼ਾਵਾਂ ਲਈ ਹਾਈਕੋਰਟ 'ਚ ਕੇਸ ਦਾਇਰ ਕਰਨਗੇ ।