ਪਾਣੀ ‘ਚ ਰੁੜੇ 2 ਚਚੇਰੇ ਭਰਾ, ਮਿਲੀਆਂ ਲਾਸ਼ਾਂ, ਫੈਲੀ ਸਨਸਨੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬਿਆਸ ਦਰਿਆ 'ਚ ਪਾਣੀ ਦੇ ਵਧੇ ਪੱਧਰ ਨੂੰ ਦੇਖਣ ਗਏ ਪਿੰਡ ਧੀਰੋਵਾਲ ਦੇ 2 ਨਾਬਾਲਿਗ ਚਚੇਰੇ ਭਰਾ ਪਾਣੀ ਦੇ ਵਹਾਅ 'ਚ ਰੂੜ ਗਏ। ਜਿਸ ਕਰਕੇ ਦੋਵਾਂ ਦੀ ਮੌਤ ਹੋ ਗਈ। ਦੋਵੇ ਬੱਚਿਆਂ ਦੀ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ,ਜਦਕਿ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ ਤੇ ਦਿਲਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਦੋਵੇ ਆਪਸ 'ਚ ਤਾਏ ਚਾਚੇ ਦੇ ਪੁੱਤ ਲੱਗਦੇ ਹਨ ।ਪੁਲਿਸ ਅਧਿਕਾਰੀ ਰਾਜੇਸ਼ ਨੇ ਦੱਸਿਆ ਕਿ ਦੋਵੇ ਚਚੇਰੇ ਭਰਾ ਬੀਤੀ ਦਿਨੀਂ ਬਿਆਸ ਦਰਿਆ ਦੇ ਵਧੇ ਪਾਣੀ ਨੂੰ ਦੇਖਣ ਲਈ ਗੁਰਦੁਆਰਾ ਭਾਈ ਮੰਝ ਸਾਹਿਬ ਕੋਲ ਡਰੇਨ ਵੱਲ ਗਏ ਸਨ। ਦੇਰ ਸ਼ਾਮ ਜਦੋ ਦੋਵੇ ਭਰਾ ਘਰ ਵਾਪਸ ਨਹੀਂ ਆਏ ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ।ਜਾਂਚ ਦੌਰਾਨ ਪਤਾ ਲੱਗਾ ਕਿ ਦੋਵੇ ਭਰਾ ਪਾਣੀ ਦੇਖਣ ਗਏ ਸਨ ਕਿ ਅਚਾਨਕ ਪੈਰ ਫਿਸਲਣ ਕਾਰਨ ਦੋਵੇ ਭਰਾ ਪਾਣੀ 'ਚ ਡੁੱਬ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਸਵੇਰੇ ਦੋਵਾਂ ਦੀਆਂ ਲਾਸ਼ਾਂ ਪਾਣੀ 'ਚੋ ਕੱਢ ਲਈਆਂ ਹਨ ।