ਪੰਜ ਤਾਰਾ ਹੋਟਲ ‘ਚ ਵਿਆਹ ਸਮਾਗਮ ਦੌਰਾਨ 2 ਕਰੋੜ ਦੇ ਗਹਿਣੇ ਤੇ ਨਕਦੀ ਚੋਰੀ

by jaskamal

ਜੈਪੁਰ (ਜਸਕਮਲ) : ਜੈਪੁਰ ਵਿਖੇ ਵੀਰਵਾਰ ਨੂੰ ਹੋਟਲ ਕਲਾਰਕਸ ਅਮੇਰ ਵਿਖੇ ਚੱਲ ਰਹੇ ਵਿਆਹ ਸਮਾਮ ਦੌਰਾਨ ਕਰੋੜਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਥੇ ਦੇ ਇਕ ਪੰਜ ਤਾਰਾ ਹੋਟਲ ਅਮੇਰ ਵਿਖੇ ਮੁੰਬਈ ਦੇ ਕਾਰੋਬਾਰੀ ਰਾਹੁਲ ਭਾਟੀਆ ਦੀ ਬੇਟੀ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਰਿਸ਼ਤੇਦਾਰ ਕਿਸੇ ਕੰਮ ਨੂੰ ਲੈ ਕੇ ਜਦੋਂ ਕਮਰੇ 'ਚੋਂ ਇਧਰ-ਉਧਰ ਹੋਏ ਤਾਂ ਪਿੱਛੋਂ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਵਾਹਰ ਸਰਕਲ ਦੇ ਐੱਸਐੱਚਓ ਰਾਧਰਮਨ ਗੁਪਤਾ ਨੇ ਦੱਸਿਆ ਕਿ ਭਾਟੀਆ ਤੇ ਉਸ ਦੇ ਪਰਿਵਾਰਕ ਮੈਂਬਰ ਸੱਤਵੀਂ ਮੰਜ਼ਿਲ 'ਤੇ ਰਹਿ ਰਹੇ ਸਨ ਤੇ ਹੋਟਲ ਦੇ ਲੌਂਜ 'ਚ ਵਿਆਹ 'ਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਦੇ ਇਕ ਕਮਰੇ 'ਚੋਂ 2 ਕਰੋੜ ਰੁਪਏ ਦੇ ਹੀਰਿਆਂ ਦੇ ਗਹਿਣੇ ਤੇ 95,000 ਰੁਪਏ ਦੀ ਨਕਦੀ ਚੋਰੀ ਹੋ ਗਈ। ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ।

More News

NRI Post
..
NRI Post
..
NRI Post
..