ਦਾਜ ਦੇ ਲੋਭੀਆਂ ਦੀ ਮਾੜੀ ਕਰਤੂਤ; ਵਿਆਹ ਤੋਂ ਕੁਝ ਸਮਾਂ ਪਹਿਲਾਂ ਮੰਗੀ XUV, ਅੱਗਿਓਂ ਕੁੜੀ ਨੇ ਵੀ…

by jaskamal

ਨਿਊਜ਼ ਡੈਸਕ (ਜਸਕਮਲ) : ਹਰਿਆਣਾ ਦੇ ਸੋਹਨਾ ਤੋਂ ਇਕ ਲੜਕੀ ਨੇ ਮੁੰਡੇ ਵਾਲਿਆਂ ਵਲੋਂ ਦਾਜ ਦੀ ਵਧ ਰਹੀ ਮੰਗ ਦੇਖ ਰਿਸ਼ਤਾ ਠੁਕਰਾ ਦਿੱਤਾ। ਇੰਨਾ ਹੀ ਨਹੀਂ ਮਾਮਲਾ ਵੀ ਦਰਜ ਕਰਵਾਇਆ ਹੈ। ਕੁੜੀ ਦਾ ਵਿਆਹ ਅੱਜ ਹੋਣਾ ਸੀ ਪਰ ਮੁੰਡੇ ਵਾਲਿਆਂ ਵੱਲੋਂ 15 ਫਰਵਰੀ ਨੂੰ ਕ੍ਰੇਟਾ ਗੱਡੀ ਨਾ ਲੈ ਕੇ XUV ਕਾਰ ਦੀ ਮੰਗ ਕੀਤੀ ਗਈ, ਜਿਸ ਨੂੰ ਦੇਖਦੇ ਹੋਏ ਕੁੜੀ ਨੇ ਵਿਆਹ ਲਈ ਮਨ੍ਹਾ ਕਰ ਦਿੱਤਾ। ਉੱਥੇ ਹੀ ਜਦੋਂ ਇਸ ਗੰਭੀਰ ਮਾਮਲੇ 'ਤੇ ਕੁੜੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦੇ ਕਹੇ ਅਨੁਸਾਰ ਬਰਾਤ ਦੇ ਖਾਣ-ਪੀਣ ਦਾ ਇੰਤਜ਼ਾਮ ਸੈਂਟਰਲ ਪਾਰਕ 'ਚ ਕੀਤਾ ਗਿਆ ਸੀ ਤੇ ਸਗਾਈ ਦੀ ਰਸਮ ਦੌਰਾਨ ਵੀ 10 ਲੱਖ ਰੁਪਏ ਤੋਂ ਵਧ ਖਰਚ ਕੀਤੇ ਗਏ।

ਉੱਥੇ ਹੀ ਵਿਆਹ ਦਾ ਸਾਰਾ ਸਾਮਾਨ ਵੀ ਘਰ 'ਚ ਆ ਗਿਆ ਹੈ ਪਰ ਜਿਵੇਂ ਹੀ ਵਿਆਹ ਨੇੜੇ ਆ ਰਿਹਾ ਸੀ, ਦਾਜ ਦੇ ਲਾਲਚੀਆਂ ਦੀ ਮੰਗ ਵਧਦੀ ਜਾ ਰਹੀ ਸੀ। ਦੱਸਣਯੋਗ ਹੈ ਕਿ ਸੋਹਨਾ ਦੇ ਇੰਡਰੀ ਰੋਡ 'ਤੇ ਰਹਿਣ ਵਾਲੇ ਸਤੀਸ਼ ਜਾਗੜਾ ਨੇ ਆਪਣੀ ਧੀ ਗਰਿਮਾ ਦਾ ਵਿਆਹ ਦਿੱਲੀ ਦੇ ਉੱਤਮ ਨਗਰ ਵਾਸੀ ਰੌਬਿਨ ਪੁੱਤਰ ਪਵਨ ਨਾਲ ਤੈਅ ਕੀਤਾ ਸੀ, ਜਿਸ ਦੀ ਸਗਾਈ ਦੀ ਰਸਮ 21 ਅਪ੍ਰੈਲ 2021 ਨੂੰ ਰੈਡਿਸਨ ਦੇ ਕੰਟਰੀ ਇਨ ਹੋਟਲ 'ਚ ਹੋਈ ਸੀ।

More News

NRI Post
..
NRI Post
..
NRI Post
..