ਅਮਰੀਕਾ : ਕਾਲਜ ਪਾਰਟੀ ‘ਚ ਚੱਲੀਆਂ ਅੰਨੇਵਾਹ ਗੋਲ਼ੀਆਂ, 2 ਦੀ ਮੌਤ

by mediateam

ਟੈਕਸਾਸ (Vikram Sehajpal) : ਸ਼ਨਿਚਰਵਾਰ ਦੇਰ ਰਾਤ ਟੈਕਸਾਸ ਸੂਬੇ 'ਚਕਾਲਜ ਦੀ ਪਾਰਟੀ 'ਚ ਹੋਈ ਗੋਲ਼ੀਬਾਰੀ 'ਚ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਡਲਾਸ ਸ਼ਹਿਰ ਤੋਂ 80 ਕਿਲੋਮੀਟਰ ਦੂਰ ਗ੍ਰੀਨਵਿਲੇ ਇਲਾਕੇ 'ਚ ਹੋਈ ਇਸ ਵਾਰਦਾਤ 'ਚ ਇਕ ਦਰਜਨ ਤੋਂ ਜ਼ਿਆਦਾ ਵਿਦਿਆਰਥੀ ਜ਼ਖ਼ਮੀ ਵੀ ਹੋਏ ਹਨ। ਇਹ ਘਟਨਾ ਉਸ ਸਮੇਂ ਹੋਈ ਜਦੋਂ ਸੈਂਕੜੇ ਕਾਲਜ ਵਿਦਿਆਰਥੀ ਹੈਲੋਵੀਨ ਪਾਰਟੀ ਦਾ ਲੁਤਫ਼ ਲੈ ਰਹੇ ਸਨ। 


ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਹੰਟ ਕਾਊਂਟੀ ਦੇ ਸ਼ੈਰਿਫ ਰੈਂਡੀ ਮੀਕਸ ਨੇ ਕਿਹਾ ਕਿ ਮੌਕੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੂੰ ਦੇਰ ਰਾਤ ਅਚਾਨਕ ਗੋਲ਼ੀਆਂ ਦੀ ਆਵਾਜ਼ ਸੁਣਾਈ ਦਿੱਤੀ। 


ਦੇਖਦੇ ਹੀ ਦੇਖਦੇ ਪਾਰਟੀ 'ਚ ਭਾਜੜ ਮਚ ਗਈ। ਇਸ ਕਾਰਨ ਵੀ ਕਈ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ, ਹਮਲਾਵਰ ਨੂੰ ਹਾਲੇ ਤਕ ਫੜਿਆ ਨਹੀਂ ਜਾ ਸਕਿਆ। ਟੈਕਸਾਸ ਪੁਲਿਸ ਤੋਂ ਇਲਾਵਾ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫਬੀਆਈ ਵੀ ਇਸ ਵਾਰਦਾਤ ਦੀ ਜਾਂਚ ਕਰ ਰਹੀ ਹੈ।

More News

NRI Post
..
NRI Post
..
NRI Post
..