ਕੈਨੇਡਾ ‘ਚ ਨਸ਼ੇ ਦੇ ਓਵਰਡੋਜ਼ ਕਾਰਨ 2 ਲੋਕਾਂ ਦੀ ਮੌਤ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੋਮਵਾਰ ਨੂੰ ਕੈਨੇਡਾ ਦੇ ਸੂਬੇ ਓਟਾਵਾ 'ਚ ਨਸ਼ੇ ਦੇ ਓਵਰਡੋਜ਼ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਦੋਵਾਂ ਵਿਅਕਤੀਆਂ ਦੀ ਮੌਤ ਸ਼ੱਕੀ ਕੋਕੀਨ ਵਾਲੀ ਫੈਂਟਾਲਿਨ ਕਾਰਨ ਹੋਈ ਹੈ।  ਪੁਲਸ ਦੇ ਇੰਸਪੈਕਟਰ ਫ੍ਰਾਂਕੋਇਸ ਡੀ'ਓਸਟ ਨੇ ਸੋਮਵਾਰ ਨੂੰ ਦੱਸਿਆ ਕਿ ਬੀਤੇ 14 ਘੰਟਿਆਂ 'ਚ ਅਜਿਹੀਆਂ ਤਿੰਨ ਘਟਨਾਵਾਂ ਦਾ ਪਤਾ ਲੱਗਿਆ ਹੈ ਤੇ ਇਸ ਦੌਰਾਨ ਪੰਜ ਲੋਕਾਂ ਨੂੰ ਨਾਰਕੋਟਿਕਸ ਵਿਭਾਗ 'ਚ ਭੇਜਿਆ ਗਿਆ ਹੈ। ਦਸਣਯੋਗ ਹੈ ਕਿ ਪੁਲਸ ਇੰਸਪੈਕਟਰ ਨੇ ਓਟਾਵਾ ਪਬਲਿਕ ਹੈਲਥ ਸਾਈਟ stopoverdoseottawa.ca ਦੇ ਹਵਾਲੇ ਨਾਲ ਆਮ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਨਸ਼ੇ ਦੀ ਵਰਤੋਂ ਇਕੱਲੇ ਨਾ ਕਰੋ, ਡਰੱਗਜ਼ ਮਿਕਸ ਨਾ ਕਰੋ, ਨੇਲੋਜ਼ੋਨ (ਨਸ਼ੇ ਦੇ ਅਸਰ ਨੂੰ ਘੱਟ ਕਰਨ ਦੀ ਦਵਾਈ) ਕੋਲ ਰੱਖੋ, ਨਸ਼ੇ ਦੇ ਤਸਕਰਾਂ ਦੀ ਪਛਾਣ ਰੱਖੋ ਜੋ ਕਿ ਮਿਲਾਵਟ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਕ ਸ਼ਕਤੀਸ਼ਾਲੀ ਫੈਂਟਾਲਿਨ ਹੋਰਾਂ ਨਸ਼ਿਆਂ ਨਾਲ ਮਿਕਸ ਕੀਤੀ ਜਾਂਦੀ ਹੈ ਜਿਵੇਂ ਕੋਕੀਨ ਜਾਂ ਅਲਕੋਹਲ ਨਾਲ ਤਾਂ ਇਸ ਦਾ ਅਸਰ ਵੀ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਹੈ। ਫੈਂਟਾਲਿਨ ਮਿਕਸ ਡਰੱਗ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੀ ਛੋਟੀ ਮਾਤਰਾ 'ਚ ਕੀਤੀ ਵਰਤੋਂ ਵੀ ਓਵਰਡੋਜ਼ ਦਾ ਕਾਰਨ ਬਣ ਸਕਦੀ ਹੈ।

More News

NRI Post
..
NRI Post
..
NRI Post
..