ਓਮਾਨ ਦੀ ਖਾੜੀ ਕੋਲ ਨਾਰਵੇ ਦੇ ਦੋ ਤੇਲ ਟੈਂਕਰਾਂ ਵਿੱਚ ਧਮਾਕੇ – ਇਰਾਨ ਨੇ ਦਸਿਆ ਹਮਲਾ

by

ਤਹਿਰਾਨ , 14 ਜੂਨ ( NRI MEDIA )

ਓਮਾਨ ਦੀ ਖਾੜੀ ਵਿਚ ਵੀਰਵਾਰ ਨੂੰ, ਨਾਰਵੇ ਦੇ ਤੇਲ ਟੈਂਕਰ ਜਹਾਜ਼ ਫਰੰਟ ਅਲਟਾਇਰ ਵਿੱਚ ਅਚਾਨਕ ਧਮਾਕੇ ਹੋਣੇ ਸ਼ੁਰੂ ਹੋ ਗਏ , ਇਰਾਨ ਦੇ ਸੂਬਾਈ ਮੀਡੀਆ ਦੇ ਅਨੁਸਾਰ, ਵੱਖ ਵੱਖ ਸਮੇਂ 'ਤੇ ਦੋ ਜਹਾਜ਼ਾਂ' ਵਿੱਚ ਤਿੰਨ ਧਮਾਕੇ ਹੋਏ ਹਨ  ਹਾਲਾਂਕਿ, ਬੰਬ ਧਮਾਕਿਆਂ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ ਹੈ , ਅੱਗ ਵਧਣ ਤੋਂ ਪਹਿਲਾਂ, ਇਰਾਨੀ ਨੇਵੀ ਵਲੋਂ ਪਾਣੀ ਦੇ ਵਿੱਚ ਛਾਲ ਮਾਰਨ ਵਾਲੇ 44 ਕਾਮਿਆਂ ਨੂੰ ਬਚਾਇਆ ਗਿਆ ਹੈ , ਈਰਾਨੀ ਨੇਵੀ ਨੇ ਇਨਾ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ ,ਇਸ ਤੋਂ ਪਹਿਲਾ ਅਜਿਹਾ ਹੀ ਇਕ ਹਮਲਾ ਮਈ ਵਿੱਚ ਕੀਤਾ ਗਿਆ ਸੀ ,ਉਸ ਸਮੇਂ ਤਹਿਰਾਨ ਤੇ ਵਾਸ਼ਿੰਗਟਨ ਵਿਚਕਾਰ ਤਣਾਅ ਵੱਧ ਗਿਆ ਸੀ |


ਜਹਾਜ਼ ਦੇ ਮੁੱਖ ਕਾਰਜਕਾਰੀ ਰਾਬਰਟ ਐੱਚ. ਮੈਕਲੀਓ ਨੇ ਕਿਹਾ ਕਿ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਹਾਂ ਕਿ ਇਹ ਜਹਾਜ਼ ਬਰਬਾਦ ਨਹੀਂ ਹੋਇਆ ਹੈ , ਰਿਪੋਰਟ ਅਨੁਸਾਰ, ਦੋਵਾਂ ਜਹਾਜ਼ਾਂ ਵਿਚ ਬਹੁਤ ਜਲਣਸ਼ੀਲ ਸਮੱਗਰੀ ਸੀ , ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜੈਰੀਫ ਨੇ ਇਸ ਘਟਨਾ ਨੂੰ ਹਮਲਾ ਦੱਸਿਆ ਹੈ , ਫਿਲਹਾਲ ਇਸ ਵੇਲੇ, ਜਪਾਨ ਦੇ ਪ੍ਰਧਾਨਮੰਤਰੀ ਅਤੇ ਤੇਹਰਾਨ ਦਰਮਿਆਨ ਗੱਲਬਾਤ ਚੱਲ ਰਹੀ ਹੈ |

ਪੋਰਟ ਅਨੁਸਾਰ, ਪਹਿਲੀ ਘਟਨਾ ਦੱਖਣੀ ਇਰਾਨ ਵਿਚ ਹੋਈ , ਸਥਾਨਕ ਸਮੇਂ ਅਨੁਸਾਰ ਕਤਰ ਤੋਂ ਤਾਈਵਾਨ ਤੱਕ 10 ਲੱਖ 11 ਹਜ਼ਾਰ ਟਨ ਦੀ ਸਮਰੱਥਾ ਲੈ ਕੇ ਫਰੰਟ ਅਲਟਾਇਰ ਟੈਂਕਰ ਜਹਾਜ਼ ਜਾ ਰਿਹਾ ਸੀ ਉਦੋਂ ਹੀ ਜਹਾਜ਼ 'ਤੇ ਅੱਗ ਲੱਗ ਗਈ, ਜਿਵੇਂ ਹੀ ਇਸ ਵਿੱਚ ਅੱਗ ਲਈ ਸਾਰੇ ਚਾਲਕ ਮੈਂਬਰਾਂ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ, ਜਿਨ੍ਹਾਂ ਨੂੰ ਨੇਵੀ ਨੇ ਬਚਾ ਲਿਆ , ਇਕ ਘੰਟੇ ਬਾਅਦ, ਇਕ ਹੋਰ ਜਹਾਜ਼ ਵਿਚ ਅੱਗ ਲੱਗ ਗਈ. ਇਹ ਘਟਨਾ ਬੰਦਰਗਾਹ ਤੋਂ 28 ਨਾਟੀ ਮੀਲ ਦੂਰ ਵਾਪਰੀ ਹੈ |

More News

NRI Post
..
NRI Post
..
NRI Post
..