ਪੰਜਾਬ ਤੋਂ ਸਿੱਖ ਧਰਮ ਦਾ ਪ੍ਰਚਾਰ ਕਰਨ ਗਏ 2 ਰਾਗੀ ਸਿੰਘ ਕੈਨੇਡਾ ‘ਚ ਹੋਏ ਲਾਪਤਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਲਬਰਟਾ 'ਚ ਇੱਕ ਗੁਰਦੁਆਰਾ ਸਿੰਘ ਸਭ ਦੇ ਸਪਾਂਸਰ ਵੀਜ਼ੇ ਤੇ ਪੰਜਾਬ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਕੈਨੇਡਾ ਗਏ 2 ਰਾਗੀ ਸਿੰਘ ਲਾਪਤਾ ਹੋ ਗਏ ਹਨ। ਜਦੋ ਦੋਵੇ ਵਾਪਸ ਨਹੀ ਆਏ ਤਾਂ ਕਮੇਟੀ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੇ ਰਾਇਲ ਮਾਊਟਿਂਡ ਕੈਨੇਡੀਅਨ ਪੁਲਿਸ ਨੂੰ ਵੀ ਪੱਤਰ ਲਿਖਿਆ । ਦੋਵੇ ਰਾਗੀ ਸਿੰਘਾਂ ਦੀ ਪਛਾਣ ਜਰਨੈਲ ਸਿੰਘ ਤੇ ਜਸਕਰਨ ਸਿੰਘ ਅਟਵਾਲ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਆਪਣਾ ਭਾਰਤੀ ਪਾਸਪੋਰਟ ਨੰਬਰ ਦਿੱਤਾ ਹੈ ਤੇ ਉਨ੍ਹਾਂ ਨੂੰ ਜਲਦ ਡਿਪੋਰਟ ਕਰਨ ਦੀ ਸ਼ਿਕਾਇਤ ਕੀਤੀ ਗਈ ਹੈ । ਗੁਰਦੁਆਰਾ ਸਾਹਿਬ ਵਲੋਂ ਸ਼ਿਕਾਇਤ 'ਚ ਲਿਖਿਆ ਗਿਆ ਕਿ ਜਰਨੈਲ ਸਿੰਘ ਤੇ ਜਸਕਰਨ ਸਿੰਘ ਪਿਛਲੇ ਸਾਲ ਹੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਵੀਜ਼ਾ ਲੈ ਕੇ ਗੁਰਦੁਆਰਾ ਸਾਹਿਬ ਆਏ ਸਨ। ਉਨ੍ਹਾਂ ਦਾ ਵੀਜ਼ਾ 1 ਜੁਲਾਈ 2023 ਤੱਕ ਵੈਲਿਡ ਸੀ। ਉਨ੍ਹਾਂ ਦਾ ਵੀਜ਼ਾ ਹੁਣ ਖ਼ਤਮ ਹੋ ਚੁੱਕਾ ਹੈ ।

More News

NRI Post
..
NRI Post
..
NRI Post
..