ਜ਼ਹਿਰੀਲੀ ਟਾਫ਼ੀਆਂ ਖਾਣ ਨਾਲ 2 ਭੈਣਾਂ ਦੀ ਮੌਤ, ਕਈ ਬੱਚਿਆਂ ਦੀ ਹਾਲਤ ਨਾਜ਼ੁਕ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਜ਼ਹਿਰੀਲੀ ਟਾਫ਼ੀ ਖਾਣ ਨਾਲ 2 ਸਕੀਆਂ ਭੈਣਾਂ ਦੀ ਮੌਤ ਹੋ ਗਈ। ਜਦਕਿ ਕਈ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ।ਪੁਲਿਸ ਅਨੁਸਾਰ ਕੜਾ ਧਾਮ ਖੇਤਰ ਦੇ ਵਾਸੁਦੇਵ ਦੀਆਂ ਧੀਆਂ ਸਾਧਨਾ ਤੇ ਸ਼ਾਲਿਨੀ ਦੇਰ ਰਾਤ ਛੱਤ 'ਤੇ ਸੋ ਰਹੀ ਸੀ। ਇਸ ਦੌਰਾਨ ਜਦੋ ਦੋਵੇ ਸੋ ਕੇ ਉੱਠਿਆ ਤਾਂ ਮੰਜੇ ਦੇ ਕੋਲ ਟਾਫੀਆਂ ਪਈਆਂ ਦੇਖਿਆ ਤੇ ਉਸ 'ਤੇ ਗੁੰਢ ਦੀਆਂ ਬੱਚਿਆਂ ਵਰਸ਼ਾ ਤੇ ਆਰੂਸ਼ੀ ਦੇ ਨਾਲ ਰੱਲ ਕੇ ਖਾ ਲਈਆਂ ,ਟਾਫੀਆਂ ਖਾਣ ਤੋਂ ਬਾਅਦ ਦੇਰ ਰਾਤ ਚਾਰੋ ਬੱਚਿਆਂ ਦੀ ਸਿਹਤ ਖ਼ਰਾਬ ਹੋ ਗਈ।

ਪਰਿਵਾਰਿਕ ਮੈਬਰਾਂ ਵਲੋਂ ਬੱਚਿਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਉਨ੍ਹਾਂ ਨੂੰ ਹਾਲਤ ਨਾਜ਼ੁਕ ਹੋਣ ਕਰਕੇ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ਼ ਦੌਰਾਨ ਸਾਧਨਾ ਤੇ ਸ਼ਾਲਿਨੀ ਦੀ ਮੌਤ ਹੋ ਗਈ ,ਜਦਕਿ ਵਰਸ਼ਾ ਤੇ ਆਰੂਸ਼ੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਕਿ ਗੁਆਂਢੀ ਸ਼ਿਵਸ਼ਰਨ ਨੇ ਜ਼ਹਿਰੀਲੀ ਟਾਫੀਆਂ ਉਸ ਦੇ ਘਰ ਸੁੱਟਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।