UP ਬੱਸ ‘ਚੋ ਗਾਇਬ ਹੋਈਆਂ 2 ਗੁਰਸਿੱਖ ਭੈਣਾਂ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : UP ਰੋਡਵੇਜ਼ ਦੀ ਬੱਸ 'ਚ ਸਵਾਰ 2 ਗੁਰਸਿੱਖ ਭੈਣਾਂ ਰਾਹ 'ਚ ਅਚਾਨਕ ਗਾਇਬ ਹੋ ਗਿਆ ਹੈ। ਇਸ ਘਟਨਾ ਨਾਲ ਮਾਪਿਆਂ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਨੇ ਕੁੜੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ । ਪੁਲਿਸ ਦੀਆਂ ਟੀਮਾਂ ਨੇ ਕੁੜੀਆਂ ਨੂੰ ਬਰੇਲੀ ਤੋਂ ਬਰਾਮਦ ਕਰ ਲਿਆ ਹੈ। ਦੱਸਿਆ ਜਾ ਰਿਹਾ ਕਿ ਲਖਨਊ ਦੇ ਕ੍ਰਿਸ਼ਨਾ ਨਗਰ ਦੀਆਂ ਰਹਿਣ ਵਾਲਿਆਂ ਦੋਵੇ ਕੁੜੀਆਂ ਕਾਨਪੁਰ ਗਈਆਂ ਸੀ। ਦੋਵਾਂ ਕੁੜੀਆਂ ਨੂੰ ਹੁਣ ਫੀਨਿਕਸ ਮਾਲ ਤੋਂ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਦੋਵਾਂ ਕੁੜੀਆਂ ਨੂੰ ਲਖਨਊ ਲਿਜਾਇਆ ਗਿਆ । ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਕਿ ਅਸਲ 'ਚ ਕੁੜੀਆਂ ਨਾਲ ਹੋਇਆ ਕਿ ਸੀ। ਉਹ ਦੋਵੇ ਕਿਵੇਂ ਬਰੇਲੀ ਪੁੱਜ ਗਈਆਂ ਹਨ। ਦੋਵਾਂ ਕੁੜੀਆਂ ਦੇ ਪਿਤਾ ਨੇ ਦੱਸਿਆ ਕਿ ਦੋਵੇ ਭੈਣਾਂ ਆਪਣੀ ਮੂੰਹ ਬੋਲੀ ਭੈਣਾਂ ਦੇ ਘਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਲ ਦਿਹਾੜੇ ਤੇ ਪਾਠ 'ਚ ਸ਼ਾਮਲ ਹੋਣ ਲਈ ਗਿਆ ਸੀ। ਦੋਵਾਂ ਨੇ ਬੱਸ ਵਿੱਚ ਬੈਠਣ ਤੋਂ ਬਾਅਦ ਵੀਡੀਓ ਵੀ ਭੇਜੀ ਸੀ। ਜਿਸ ਦੇ ਕੁਝ ਸਮੇ ਬਾਅਦ ਦੋਵਾਂ ਦਾ ਮੋਬਾਈਲ ਫੋਨ ਬੰਦ ਹੋ ਗਿਆ ।