2 ਮਹਿਲਾਵਾਂ ਸ਼ਮਸ਼ਾਨਘਾਟ ‘ਚ ਕਰ ਰਹੀਆਂ ਸਨ ਇਹ ਕੰਮ, ਹੋਇਆ ਹੰਗਾਮਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਪਿੰਡ ਰਣਧੀਪੁਰ 'ਚ 2 ਮਹਿਲਾਵਾਂ ਵਲੋਂ ਦੇਰ ਸ਼ਾਮ ਸ਼ਮਸ਼ਾਨਘਾਟ 'ਚ ਕੁਝ ਅਜਿਹਾ ਕੀਤਾ ਜਾ ਰਿਹਾ ਸੀ। ਜਿਸ ਨੂੰ ਦੇਖਣ ਕੇ ਪਿੰਡ 'ਚ ਹੰਗਾਮਾ ਹੋ ਗਿਆ । ਦੱਸਿਆ ਜਾ ਰਿਹਾ ਦੋਵੇ ਮਹਿਲਾਵਾਂ ਵਲੋਂ ਤੰਤਰ ਵਿੱਦਿਆ ਨਾਲ ਕੋਈ ਜਾਦੂ -ਟੂਣਾ ਕੀਤਾ ਜਾ ਰਿਹਾ ਸੀ, ਜਦੋ ਇਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਵੇ ਮਹਿਲਾਵਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋਵੇ ਮਹਿਲਾਵਾਂ ਪਿੰਡ ਸ਼ਮਸ਼ਾਨਘਾਟ 'ਚ ਦਾਖ਼ਲ ਹੋਈਆਂ ਤੇ ਉਨ੍ਹਾਂ ਦੇ ਇਰਾਦੇ ਕੁਝ ਠੀਕ ਨਹੀ ਲੱਗ ਰਹੇ ਸਨ।

ਜਿਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਵਲੋਂ ਦੋਵਾਂ ਦਾ ਪਿੱਛਾ ਕੀਤਾ ਗਿਆ ,ਜਦੋ ਉਨ੍ਹਾਂ ਨੇ ਦੇਖਿਆ ਕਿ ਮਹਿਲਾਵਾਂ ਸ਼ਮਸ਼ਾਨਘਾਟ 'ਚ ਜਾਦੂ ਟੂਣਾ ਕਰ ਰਹੀਆਂ ਹਨ, ਉਨ੍ਹਾਂ ਨੇ ਮੌਕੇ 'ਤੇ ਹੀ ਦਬੋਚ ਲਿਆ ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ। ਤਲਾਸ਼ੀ ਦੌਰਾਨ ਦੋਵੇ ਮਹਿਲਾਵਾਂ ਕੋਲ ਸ਼ਰਾਬ ਤੇ ਕੱਚੇ ਮੀਟ ਸਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਕਿ ਮਹਿਲਾਵਾਂ ਸ਼ਮਸ਼ਾਨਘਾਟ 'ਚ ਟੂਣਾ ਕਰਨ ਲਈ ਆਈਆਂ ਸਨ ।ਫਿਲਹਾਲ ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।