ਟਿਵਾਣਾ ਫੀਡ ਫੈਕਟਰੀ ‘ਚ ਅਚਾਨਕ ਧਮਾਕਾ,2 ਮਜ਼ਦੂਰਾਂ ਦੀ ਮੌਤ 5 ਜ਼ਖ਼ਮੀ

by mediateam

ਫ਼ਤਿਹਗੜ੍ਹ ਸਾਹਿਬ : ਇੱਥੇ ਖਰੋੜੀ ਪਿੰਡ ਸਥਿਤ ਟਿਵਾਣਾ ਫੀਡ ਫੈਕਟਰੀ 'ਚ ਮੰਗਲਵਾਰ ਦੇਰ ਰਾਤ ਅਚਾਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੰਜ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਪੁਲਿਸ ਟੀਮ ਮੌਕੇ 'ਤੇ ਜਾਂਚ ਕਰਨ ਵਿਚ ਜੁਟੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਮਜ਼ਦੂਰ ਫੈਕਟਰੀ 'ਚ ਕੰਮ ਕਰ ਰਹੇ ਸਨ।

ਇਸੇ ਦੌਰਾਨ ਅਚਾਨਕ ਗੈਸ ਭੱਟੀ ਵਿਚ ਤੇਜ਼ ਆਵਾਜ਼ ਨਾਲ ਧਮਾਕਾ ਹੋ ਗਿਆ। ਇਸ ਕਾਰਨ ਉੱਥੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੰਜ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ 'ਚ ਭਰਤੀ ਕਰਵਾਇਆ ਗਿਆ ਹੈ। ਧਮਾਕਾ ਰਾਤ ਲਗਪਗ ਸਾਢੇ 12 ਵਜੇ ਹੋਇਆ। ਹਾਲੇ ਤਕ ਇਕ ਮ੍ਰਿਤਕ ਦੀ ਪਛਾਣ ਹੋ ਸਕੀ ਹੈ। ਉਸ ਦਾ ਨਾਂ ਰਾਸ਼ਿਦ ਦੱਸਿਆ ਜਾ ਰਿਹਾ ਹੈ। ਪੁਲਿਸ ਘਟਨਾ ਦੀ ਜਾਂਚ ਵਿਚ ਜੁਟੀ ਹੈ।