ਫਤਿਹਵੀਰ ਵਾਂਗ ਇਕ ਹੋਰ ਬੱਚਾ ਡਿੱਗਿਆ 300 ਫੁੱਟ ਡੂੰਘੇ ਬੋਰਵੈਲ ਵਿੱਚ

by

ਤਾਮਿਲਨਾਡੂ (Vikram Sehajpal) : ਫਤਿਹਵੀਰ ਵਾਂਗ ਤਾਮਿਲਨਾਡੂ ਵਿੱਚ ਅੱਜ ਸ਼ਾਮ, ਇੱਕ ਢਾਈ ਸਾਲਾ ਬੱਚਾ ਸੁਜਿਤ ਵਿਲਸਨ ਉਸ ਸਮੇਂ ਬੋਰਵੈਲ ਵਿੱਚ ਡਿੱਗ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਸੁਜੀਤ ਵਿਲਸਨ ਬ੍ਰਿਟੋ ਅਰੋਕਾਦਾਸ ਦਾ ਬੇਟਾ ਹੈ ਅਤੇ ਪਰਿਵਾਰ ਮਨਾਪਰਾਈ ਨੇੜੇ ਨਦੁਕੱਟੂਪਤੀ ਵਿੱਚ ਰਹਿੰਦਾ ਹੈ। 

ਬੱਚੇ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਬਚਾਅ ਟੀਮ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਬੱਚਾ 30 ਫੁੱਟ ਡੂੰਘੇ ਤੱਕ ਫਸਿਆ ਹੋਇਆ ਹੈ। ਬੱਚੇ ਦੀ ਸਿਹਤ ਚੰਗੀ ਹੈ ਪਰ ਉਹ ਡਰ ਕਾਰਨ ਰੋ ਰਿਹਾ ਹੈ। ਤ੍ਰਿਚੀ ਦੇ ਜ਼ਿਲ੍ਹਾ ਕੁਲੈਕਟਰ ਸਿਵਰਾਸੂ ਮੌਕੇ ਉੱਤੇ ਪਹੁੰਚ ਰਹੇ ਹਨ।

More News

NRI Post
..
NRI Post
..
NRI Post
..