ਟੋਰਾਂਟੋ ਵਿੱਚ ਮਿਲੇ ਗਵਾਚੇ ਹੋਏ ਦੋ ਬੱਚੇ – ਐਂਬਰ ਅਲਰਟ ਵਾਪਸ

by

ਟੋਰਾਂਟੋ , 11 ਜੁਲਾਈ ( NRI MEDIA )

ਯਾਰ੍ਕ ਰੀਜਨਲ ਪੁਲਿਸ ਨੇ ਕਿਹਾ ਕਿ ਐਂਬਰ ਅਲਰਟ ਘੋਸ਼ਿਤ ਹੋਣ ਦੇ ਦੋ ਘੰਟਿਆਂ ਦੇ ਬਾਅਦ ਹੀ 2 ਛੋਟੇ ਲੜਕੇ ਅਤੇ ਉਹਨਾਂ ਦੇ ਦਾਦਾ ਸੁਰੱਖਿਅਤ ਟੋਰਾਂਟੋ ਤੋਂ ਮਿਲੇ। ਇਸ ਐਮਬਰ ਅਲਰਟ ਦੀ ਘੋਸ਼ਣਾ ਵੀਰਵਾਰ ਸਵੇਰੇ 3 ਵਜੇ ਕੀਤੇ ਗਈ ਸੀ।  ਸੂਚਨਾ ਦੇ ਮੁਤਾਬਿਕ 2 ਸਾਲ ਅਤੇ 4 ਸਾਲ ਦੇ ਲੜਕਿਆਂ ਨੂੰ ਉਹਨਾਂ ਦੇ 70 ਸਾਲਾਂ ਦਾਦੇ ਦੇ ਨਾਲ ਅਖੀਰ ਵੇਲੇ ਨਿਓ ਮਾਰਕੀਟ ਵਿਚ ਬੁਧਵਾਰ ਨੂੰ ਕਰੀਬ ਦੁਪਹਿਰੇ 3 ਵਜੇ ਵੇਖਿਆ ਗਿਆ ਸੀ।


ਵੀਰਵਾਰ ਸਵੇਰੇ 5 ਵੱਜਦੇ ਹੀ ਯਾਰ੍ਕ ਰੀਜਨਲ ਪੁਲਿਸ ਨੇ ਸੋਸ਼ਲ ਮੀਡੀਆ ਤੇ ਇਕ ਅਪਡੇਟ ਜਾਰੀ ਕੀਤੀ ਜਿਸ ਵਿਚ ਉਹਨਾਂ ਨੇ ਤਿੰਨਾਂ ਜਣਿਆਂ ਦੇ ਟੋਰਾਂਟੋ ਸ਼ਹਿਰ ਦੇ ਲੇਖ ਸ਼ੋਰ ਬੌਲੇਵਾਰ੍ਡ ਕੋਲੋਂ ਮਿਲੇ ਜਾਉਨ ਵਿੱਚ ਲੱਭ ਲਿਆ ਗਿਆ ਹੈ , ਪੁਲਿਸ ਨੇ ਦਸਿਆ ਕਿ ਬੱਚਿਆਂ ਦਾ ਦਾਦਾ ਪਿਕਰਿੰਗ ਦਾ ਰਹਿਣ ਵਾਲਾ ਹੈ ਅਤੇ ਉਹਨਾਂ ਨੂੰ ਨਿਓ ਮਾਰਕੀਟ ਵਾਰੇ ਜ਼ਿਆਦਾ ਕੁਝ ਨਹੀਂ ਪਤਾ , ਸ਼ੋਪਿੰਗ ਮਾਲ ਵਿਚ ਦਿਖਾਈ ਦਿੱਤੇ ਜਾਣ ਤੋਂ ਪਹਿਲਾਂ ਦੋਨੋ ਬੱਚਿਆਂ ਅਤੇ ਉਹਨਾਂ ਦੇ ਦਾਦਾ ਨੇ ਆਪਣੀ ਪਤਨੀ ਨੂੰ ਨਿਓ ਮਾਰਕੀਟ ਪਲਾਜ਼ਾ ਵਿਚ ਛੱਡਿਆ ਸੀ |

ਜਿਕਰਯੋਗ ਹੈ ਕਿ ਪੁਲਿਸ ਨੇ ਸਵੇਰ ਦੇ 3 ਵਜੇ ਐਂਬਰ ਅਲਰਟ ਘੋਸ਼ਿਤ ਕਰਨ ਤੋਂ ਪਹਿਲਾ ਹੀ ਰਾਤ ਦੇ 8:30 ਵਜੇ ਕਥਿਤ ਤਿੰਨ ਲੋਕਾਂ ਦੇ ਗੁੰਮ ਹੋ ਜਾਣ ਵਾਰੇ ਸੂਚਿਤ ਕੀਤਾ ਸੀ।


More News

NRI Post
..
NRI Post
..
NRI Post
..