2 ਨੌਜਵਾਨਾਂ ਦੀ ਨਸ਼ੇ ਨੇ ਲਈ ਜਾਨ, ਫਲਾਈ ਓਵਰ ਪੁੱਲ ‘ਤੇ ਮਿਲੀਆਂ ਲਾਸ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਡਾਲਾ ਦੇ ਪਿੰਡ ਰਾਏਪੁਰ ਪੀਰਬਖਸ਼ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀਆਂ ਲਾਸ਼ਾ ਫਲਾਈ ਓਵਰ ਪੁੱਲ ਕੋਲੋਂ ਮਿਲੀਆਂ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ਾ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਅਧਿਕਾਰੀ ਅਨੁਸਾਰ ਇੱਕ ਨੌਜਵਾਨ ਮੋਨਾ ਸੀ ਤੇ ਇੱਕ ਸਰਦਾਰ ਸੀ । ਜਿਸ ਦੇ ਵੱਲ ਖੁੱਲ੍ਹੇ ਹੋਏ ਸਨ ਤੇ ਦੋਵਾਂ ਦੀਆਂ ਲਾਸ਼ਾਂ ਕੋਲੋਂ -ਕੋਲ ਹੀ ਪਈਆਂ ਸਨ। ਮ੍ਰਿਤਕ ਬਿਕਰਮ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਦੂਸਰਾ ਨੌਜਵਾਨ ਸਤਪਾਲ ਸਿੰਘ ਜੋ ਸਾਡਾ ਗੁਆਂਢੀ ਹੈ । ਇਹ ਦੋਵੇ ਸਵੇਰੇ ਘਰੋਂ ਨਿਕਲੇ ਸਨ ,ਜਿਨ੍ਹਾਂ ਦੀ ਕਾਫੀ ਸਮੇ ਤੱਕ ਭਾਲ ਕੀਤੀ ਗਈ ਪਰ ਕੁਝ ਪਤਾ ਨਹੀ ਲੱਗਿਆ। ਰਜਿੰਦਰ ਨੇ ਦੱਸਿਆ ਕਿ ਪਿੰਡ ਹਮੀਰਾ ਦੇ ਰਹਿਣ ਵਾਲੇ 2 ਘਰ ਨਸ਼ੀਲੇ ਪਦਾਰਥ ਸ਼ਰੇਆਮ ਵੇਚਦੇ ਹਨ । ਪੁਲਿਸ ਪਿੰਡ ਦਾ ਗੇੜਾ ਕੱਢਦੀ ਹੈ ਤੇ ਚੱਲੀ ਜਾਂਦੀ ਹੈ ਪਰ ਨਸ਼ਾ ਵੇਚਣ ਵਾਲੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਹੈ ।