ਨਾਬਾਲਿਗ ਕੁੜੀ ਨਾਲ 2 ਨੌਜਵਾਨਾਂ ਨੇ ਕੀਤਾ ਜਬਰ ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਰੜ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਨਾਬਾਲਗ ਕੁੜੀ ਨੂੰ ਬਹਾਨੇ ਨਾਲ ਆਪਣੇ ਘਰ ਬੁਲਾ ਕੇ ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਜਬਰ ਜ਼ਨਾਹ ਕੀਤਾ ਹੈ। ਪੁਲਿਸ ਨੇ ਨੌਜਵਾਨ ਤੇ ਉਸ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਉਹ ਆਪਣਾ ਕੰਮ ਕਰਦੀ ਹੈ ।ਉਸ ਦੀ 15 ਸਾਲ ਦੀ ਧੀ 9ਵੀ ਜਮਾਤ 'ਚ ਪੜ੍ਹਦੀ ਹੈ। ਉਹ ਕੁਝ ਸਮੇ ਤੋਂ ਇੱਕ ਵਿਅਕਤੀ ਦੀ ਦੁਕਾਨ 'ਤੇ ਰੋਜ਼ਾਨਾ ਆਪਣਾ ਸਾਮਾਨ ਵੇਚਣ ਜਾਂਦੀ ਹੈ।

ਇਸ ਦੁਕਾਨ 'ਤੇ ਇੱਕ ਜਿਗਨੇਸ਼ ਨਾਮ ਦਾ ਮੁੰਡਾ ਆਉਂਦਾ- ਜਾਂਦਾ ਸੀ ।ਉਹ ਕਾਫੀ ਸਮੇ ਤੋਂ ਬਿਮਾਰ ਹੋ ਗਈ ਸੀ, ਜਿਸ ਕਾਰਨ ਉਸ ਦੀ ਧੀ ਦੁਕਾਨ 'ਤੇ ਜਾਂਦੀ ਸੀ । ਬੀਤੀ ਦਿਨੀਂ ਕੁੜੀ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਦੁਕਾਨ 'ਤੇ ਗਈ ਤਾਂ ਉੱਥੇ ਬੈਠੇ ਨੌਜਵਾਨ ਜਿਗਨੇਸ਼ ਨੇ ਉਸ ਨੂੰ ਕਿਹਾ ਕੱਲ ਉਸ ਦੇ ਫਲੈਟ ਵਿੱਚ ਸਾਮਾਨ ਦੇਣ ਲਈ ਆ ਜਾਵੇ ।ਜਦੋ ਉਹ ਸਾਮਾਨ ਦੇਣ ਲਈ ਗਈ ਤਾਂ ਜਿਗਨੇਸ਼ ਨੇ ਆਪਣੇ ਸਾਥੀ ਨਾਲ ਮਿਲ ਕੇ ਉਸ ਨਾਲ ਜਬਰ ਜ਼ਨਾਹ ਕੀਤਾ ਤੇ ਅਸ਼ਲੀਲ ਫੋਟੋਆਂ ਵੀ ਖਿੱਚਿਆ। ਦੋਸ਼ੀ ਨੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ 4 ਮਹੀਨੇ ਤੱਕ ਹਵਸ ਦਾ ਸ਼ਿਕਾਰ ਬਣਾਇਆ। ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।