ਅਮਰੀਕਾ ‘ਚ ਬਰਫ਼ੀਲੇ ਤੂਫਾਨ ਕਾਰਨ 20 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ 'ਚ ਬਰਫੀਲੇ ਤੂਫ਼ਾਨ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ। ਬਰਫ਼ਬਾਰੀ ਕਾਰਨ ਕਈ ਘਰ ਦੀ ਬਿਜਲੀ ਠੱਪ ਹੋ ਗਈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫ਼ੀਲੇ ਤੂਫ਼ਾਨ ਦੇ ਨਾਲ -ਨਾਲ ਠੰਢੀਆਂ ਹਵਾਵਾਂ ਵੀ ਚੱਲ ਰਹੀਆਂ ਹਨ । ਬਰਫ਼ਬਾਰੀ ਕਾਰਨ ਹੁਣ ਤੱਕ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਕਿੰਨੇ ਵੀ ਐਮਰਜੈਸੀ ਵਾਹਨ ਹਨ ਪਰ ਇਹਨਾਂ ਹਾਲਤਾਂ 'ਚੋ ਨਹੀਂ ਲੰਘ ਸਕਦੇ ਹਨ। ਬਰਫ਼ੀਲੇ ਤੂਫ਼ਾਨ ਨੂੰ ਦੇਖਦੇ ਵੱਡੇ ਪਾਵਰ ਆਊਟੇਜ ਨੇ ਚੇਤਾਵਨੀ ਦਿੱਤੀ ਕਿ 6 ਕਰੋੜ ਪੂਰਬੀ ਅਮਰੀਕਾ ਦੇ ਲੋਕਾਂ ਨੂੰ ਹਨੇਰੇ 'ਚ ਰਹਿਣਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਬਰਫ਼ਬਾਰੀ 'ਚ 71 ਸੈਂਟੀਮੀਟਰ ਤੱਕ ਬਰਫ਼ ਜੰਮ ਗਈ ਹੈ । ਅਮਰੀਕਾ 'ਚ ਬਰਫੀਲੇ ਤੂਫ਼ਾਨ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ।