20 ਸਾਲਾਂ ਧੀ ਨੂੰ ਲਗਾਇਆ ਨਸ਼ੇ ‘ਤੇ, ਫਿਰ ਲੁੱਟੀ ਇਜ਼ੱਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਨੌਜਵਾਨ ਲਗਾਤਾਰ ਹੀ ਨਸ਼ੇ 'ਚ ਫਸ ਰਿਹਾ ਹੈ। ਦੱਸਿਆ ਜਾ ਰਿਹਾ 20 ਸਾਲਾਂ ਕੁੜੀ ਨੂੰ ਇੱਕ ਵਿਅਕਤੀ ਨੇ ਘਰ 'ਚ ਕੰਮ ਕਰਨ ਲਈ ਰੱਖਿਆ ਸੀ । ਕੁਝ ਦਿਨ ਬਾਅਦ ਹੀ ਉਕਤ ਵਿਅਕਤੀ ਨੇ ਕੁੜੀ ਨੂੰ ਨਸ਼ਾ ਕਰਵਾ ਕੇ ਦੇਹ ਵਪਾਰ ਦਾ ਧੰਦਾ ਕਰਾਉਣਾ ਸ਼ੁਰੂ ਕਰ ਦਿੱਤਾ। ਕੁੜੀ ਨੇ ਰੋਂਦੇ ਹੋਏ ਆਪਣੀ ਹੱਡਬੀਤੀ SSP ਨੂੰ ਦੱਸੀ। ਜਿਸ ਤੋਂ ਬਾਅਦ SSP ਵਲੋਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਪਤੀ- ਪਤਨੀ ਸਮੇਤ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਬੁੱਕਣ ਵਾਲਾ ਰੋਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇੱਕ ਕੁੜੀ ਨੂੰ ਘਰੇਲੂ ਕੰਮ ਲਈ 5 ਹਜ਼ਾਰ ਮਹੀਨੇ ਦੀ ਤਨਖਾਹ 'ਤੇ ਘਰ ਰੱਖਿਆ ਸੀ ਤੇ ਬਾਅਦ 'ਚ ਉਸ ਕੁੜੀ ਨੂੰ ਨਸ਼ਾ ਕਰਵਾ ਕੇ ਹੋਟਲਾਂ 'ਚ ਭੇਜਣਾ ਸ਼ੁਰੂ ਕਰ ਦਿੱਤਾ ।

ਪੀੜਤ ਕੁੜੀ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਉਸ ਦੀ ਜਾਣ -ਪਛਾਣ ਵਾਲੀ ਨੌਜਵਾਨ ਨੇ ਉਸ ਨੂੰ ਫੋਨ ਕਰਕੇ ਮੋਗਾ ਦੇ ਬੁੱਕਣ ਵਾਲਾ ਰੋਡ 'ਤੇ ਇੱਕ ਘਰ 'ਚ ਕੰਮ ਕਰਨ ਦੇ ਨਾਲ ਬਿਮਾਰ ਮਹਿਲਾ ਦੀ ਸੇਵਾ ਕਰਨ ਲਈ ਕਿਹਾ । ਉਸ ਨੂੰ 5 ਹਜ਼ਾਰ ਰੁਪਏ ਪ੍ਰੀਤ ਮਹੀਨਾ ਦੇਣ ਦੀ ਗੱਲ ਕੀਤੀ ਗਈ ਸੀ। 1 ਮਹੀਨਾ ਬੀਤਣ ਤੋਂ ਬਾਅਦ ਉਹ ਪਤੀ -ਪਤਨੀ ਦੇ ਘਰ ਆਈ ਤੇ ਕੰਮ ਕਰਨ ਲੱਗੀ ਕੁਝ ਦਿਨਾਂ ਬਾਅਦ ਹੀ ਸੁੱਖਾ ਸਿੰਘ ਤੇ ਉਸ ਦੀ ਪਤਨੀ ਸੁਮਨ ਕੋਈ ਨੇ ਉਸ ਨੂੰ ਨਸ਼ੇ ਦੇਣਾ ਸ਼ੁਰੂ ਕਰ ਦਿੱਤਾ । ਪੀੜਤਾ ਨੇ ਕਿਹਾ ਕਿ 2 ਪੁਲਿਸ ਅਧਿਕਾਰੀ ਵੀ ਇਨ੍ਹਾਂ ਦੇ ਘਰ ਨਸ਼ਾ ਕਰਨ ਲਈ ਆਉਂਦੇ ਸਨ । ਨਸ਼ਾ ਕਰਵਾਉਣ ਤੋਂ ਬਾਅਦ ਉਸ ਕੋਲੋਂ ਦੇਹ ਵਾਪਰ ਦਾ ਧੰਦਾ ਕਰਵਾਇਆ ਜਾਂਦਾ ਸੀ। ਫਿਲਹਾਲ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।