20 ਸਾਲਾ ਕਬੱਡੀ ਖਿਡਾਰੀ ਹੋਇਆ ਅਗਵਾ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਦਸੂਹਾ ਦੇ ਪਿੰਡ ਓਡਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ 20 ਸਾਲਾ ਕਬੱਡੀ ਖਿਡਾਰੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤਾ ਗਿਆ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਉਸ ਦੇ 2 ਲੜਕੇ ਹਨ ਉਸ ਦਾ ਵੱਡਾ ਮੁੰਡਾ ਜਿਸ ਦੀ ਉਮਰ 20 ਸਾਲ ਹੈ ਤੇ ਉਸ ਦੇ ਛੋਟੇ ਮੁੰਡੇ ਦੀ ਉਮਰ 17 ਸਾਲ ਹੈ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਵੱਡਾ ਮੁੰਡਾ ਰੋਬਨ ਸਿੰਘ ਜੋ ਕਿ 2 ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਬਾਹਰ ਗਿਆ ਸੀ ਤਾਂ ਉਸ ਦੇ ਪਿੰਡ ਦੀ ਲੜਕੀ ਰਿਸ਼ਤੇ 'ਚ ਉਸ ਦੀ ਭਤੀਜੀ ਲੱਗਦੀ ਹੈ ਉਸ ਨੇ ਦੱਸਿਆ ਕਿ ਰੋਬਨ ਦਾ ਮੋਟਰਸਾਈਕਲ ਸਕੂਲ ਦੇ ਨੇੜੇ ਡਿੱਗਿਆ ਹੋਇਆ ਸੀ ।ਜਦੋ ਸੁਰਜੀਤ ਸਿੰਘ ਦੇ ਆਪਣੇ ਵੱਡੇ ਬੇਟੇ ਰੋਬਨ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਕੁਝ ਅਣਪਛਾਤੇ ਲੋਕਾਂ ਨੇ ਉਸ ਦੇ ਸਿਰ ਤੇ ਸੱਟ ਮਾਰ ਕੇ ਉਸ ਨੂੰ ਜਖ਼ਮੀ ਕੀਤਾ ਹੈ। ਹੁਣ ਇਸ ਬਾਰੇ ਨਹੀਂ ਪਤਾ ਕਿ ਉਹ ਕਿਥੇ ਲਿਜਾ ਰਹੇ ਹਨ। ਇਸ ਤੋਂ ਬਾਅਦ ਰੋਬਨ ਦਾ ਫੋਨ ਬੰਦ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..