2024 ਦਾ ਪਹਿਲਾ ਮੈਗਾ ਟੈਕ ਈਵੈਂਟ ਹੋਇਆ ਸ਼ੁਰੂ, ਲੱਗਣਗੀਆਂ 4000 ਪ੍ਰਦਰਸ਼ਨੀਆਂ

by jagjeetkaur

ਸਾਲ 2024 ਦਾ ਪਹਿਲਾ ਤਕਨੀਕੀ ਈਵੈਂਟ ਲਾਸ ਵੇਗਾਸ ਵਿੱਚ ਸ਼ੁਰੂ ਹੋ ਗਿਆ ਹੈ। ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES 2024) ਅੱਜ ਯਾਨੀ 9 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ 12 ਜਨਵਰੀ ਤੱਕ ਜਾਰੀ ਰਹੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਈਵੈਂਟ 'ਚ ਦੁਨੀਆ ਭਰ ਦੀਆਂ ਕਈ ਤਕਨੀਕੀ ਕੰਪਨੀਆਂ ਹਿੱਸਾ ਲੈਣਗੀਆਂ। ਲਗਭਗ 1,30,000 ਲੋਕਾਂ ਦੇ CES 2024 ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ 4,000 ਸ਼ੋਅਕੇਸ ਹੋਣ ਜਾ ਰਹੇ ਹਨ। ਪਿਛਲੇ ਸਾਲ 1,18,000 ਲੋਕਾਂ ਨੇ CES ਵਿੱਚ ਭਾਗ ਲਿਆ ਸੀ।

CES 2024 ਐਡੀਸ਼ਨ ਲਾਸ ਵੇਗਾਸ, ਨੇਵਾਡਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਲਾਵੇਗਾਸ ਕਨਵੈਨਸ਼ਨਲ ਸੈਂਟਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਦੁਨੀਆ ਭਰ ਦੇ ਤਕਨੀਕੀ ਪੱਤਰਕਾਰ, ਬ੍ਰਾਂਡ ਅਤੇ ਯੂਟਿਊਬਰ ਇਸ ਵਿੱਚ ਹਿੱਸਾ ਲੈ ਰਹੇ ਹਨ। 18 ਸਾਲ ਤੋਂ ਘੱਟ ਉਮਰ ਦੇ ਲੋਕ ਇਸ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਦੇ। ਸੈਮਸੰਗ, LG, Realme, Intel, Google, Amazon, HP, Asus, AMD ਅਤੇ Nvidia ਵਰਗੀਆਂ ਕੰਪਨੀਆਂ ਸਾਲ ਦੇ ਪਹਿਲੇ ਤਕਨੀਕੀ ਈਵੈਂਟ ਵਿੱਚ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ BMW ਵਰਗੀਆਂ ਆਟੋਮੋਬਾਈਲ ਕੰਪਨੀਆਂ ਵੀ ਇਸ 'ਚ ਹਿੱਸਾ ਲੈਣਗੀਆਂ ਅਤੇ ਆਪਣੇ ਆਉਣ ਵਾਲੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੀਆਂ।