21 ਸਾਲਾ ਨੌਜਵਾਨਾ ਦੀ ਸ਼ੱਕੀ ਹਾਲਤ ’ਚ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੀਨਾਨਗਰ ਵਿਖੇ ਇਕ ਐੱਨ.ਆਰ.ਆਈ. ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ (21) ਪੁੱਤਰ ਸਰਵਣ ਸਿੰਘ ਵਾਸੀ ਕਲੀਚਪੁਰ ਥਾਣਾ ਦੀਨਾਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਰਨਵੀਰ ਸਿੰਘ ਕਰੀਬ 3 ਹਫ਼ਤੇ ਪਹਿਲਾਂ ਭਾਰਤ ਆਇਆ ਸੀ 'ਤੇ ਕੁਝ ਦਿਨਾਂ ਬਾਅਦ ਵਾਪਸ ਇਟਲੀ ਜਾਣ ਦੀ ਤਿਆਰੀ ਕਰ ਰਿਹਾ ਸੀ।

ਮ੍ਰਿਤਕ ਕੁਝ ਚੀਜ਼ਾਂ ਲੈ ਕੇ ਆਪਣੇ ਮੋਟਰਸਾਈਕਲ 'ਤੇ ਦੀਨਾਨਗਰ ਵਿਖੇ ਆ ਗਿਆ ਸੀ। ਜਦੋਂ ਉਹ ਘਰ ਨਾ ਪੁੱਜਿਆ ਤਾਂ ਪਰਿਵਾਰਕ ਮੈਂਬਰ ਸਾਰੀ ਰਾਤ ਉਸ ਦੀ ਭਾਲ ਕਰਦੇ ਰਹੇ 'ਤੇ ਉਸ ਦੀ ਲਾਸ਼ ਨਾਨੋ ਨੰਗਲ ਰੋਡ 'ਤੇ ਸੜਕ ਤੋਂ ਕੁਝ ਦੂਰੀ 'ਤੇ ਝਾੜੀਆਂ 'ਚ ਪਈ ਹੋਈ ਮਿਲੀ। ਮ੍ਰਿਤਕ ਕਰਨਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ ਨਹੀਂ ਹੋਈ ਸਗੋਂ ਉਸਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..