26/11 ਹਮਲੇ ‘ਚ ਦੋਸ਼ੀਆਂ ਨੂੰ ਅਜੇ ਤਕ ਸਜ਼ਾ ਨਾ ਮਿਲਣਾ ਸ਼ਹਾਦਤ ਦਾ ਅਪਮਾਨ – ਮਾਈਕ ਪੋਂਪੀਓ

by mediateam

ਵਾਸ਼ਿੰਗਟਨ (Vikram Sehajpal) : ਹਮਲੇ ਦੀ ਬਰਸੀ 'ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਹੀ ਹੈ ਕਿ ਮੁੰਬਈ 'ਚ 2008 'ਚ ਹੋਏ ਅੱਤਵਾਦੀ ਹਮਲੇ ਦੇ ਸਾਜ਼ਿਸ਼ ਘਾੜਿਆਂ ਨੂੰ ਅਜੇ ਤਕ ਸਜ਼ਾ ਨਹੀਂ ਮਿਲੀ, ਇਹ 166 ਬੇਕਸੂਰ ਲੋਕਾਂ ਦੀ ਸ਼ਹਾਦਤ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸੰਵੇਦਨਾਵਾਂ ਦਾ ਅਪਮਾਨ ਹੈ। ਮਾਈਕ ਪੋਂਪੀਓ ਨੇ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਪੋਂਪੀਓ ਨੇ ਕਿਹਾ ਕਿ ਲਸ਼ਕਰ-ਏ-ਤਇਬਾ ਦੇ ਇਸ ਹਮਲੇ ਨਾਲ ਪੂਰੀ ਦੁਨੀਆ ਹੈਰਾਨ ਰਹਿ ਗਈ ਸੀ। 

11ਵੀਂ ਬਰਸੀ 'ਤੇ ਛੇ ਅਮਰੀਕੀ ਨਾਗਰਿਕਾਂ ਸਮੇਤ ਮਾਰੇ ਗਏ ਸਾਰੇ ਬੇਕਸੂਰ ਲੋਕਾਂ ਨੂੰ ਯਾਦ ਕਰ ਰਹੇ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਬੇਕਸੂਰਾਂ ਨੂੰ ਮਾਰਨ ਵਾਲਿਆਂ ਨੂੰ ਅਜੇ ਤਕ ਸਜ਼ਾ ਨਾ ਮਿਲਣਾ ਸ਼ਹਾਦਤ ਦਾ ਅਪਮਾਨ ਹੈ। ਪੋਂਪੀਓ ਦਾ ਇਸ਼ਾਰਾ ਪਕਿਸਤਾਨ 'ਚ ਬੈਠੇ ਜਮਾਤ-ਉਦ-ਦਾਅਵਾ ਦੇ ਪਾਬੰਦੀਸ਼ੁਦਾ ਅੱਤਵਾਦੀ ਸਰਗਨਾ ਹਾਫਿਜ਼ ਸਈਦ ਵੱਲ ਸੀ। ਸਈਦ ਸੰਯੁਕਤ ਰਾਸ਼ਟਰ ਦਾ ਐਲਾਨਿਆ ਅੱਤਵਾਦੀ ਹੈ। ਉਸ ਨੂੰ ਇਸੇ ਸਾਲ 17 ਜੁਲਾਈ ਨੂੰ ਅੱਤਵਾਦੀ ਸੰਗਠਨਾਂ ਨੂੰ ਪੈਸੇ ਮੁਹੱਈਆ ਕਰਵਾਉਣ ਦੇ ਸਿਲਸਿਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ। 

ਅਮਰੀਕਾ ਦੇ ਵਿਦੇਸ਼ ਵਿਭਾਗ ਤੇ ਵਿੱਤ ਵਿਭਾਗ ਨੇ ਸਈਦ ਨੂੰ ਵਿਸ਼ੇਸ਼ ਆਲਮੀ ਅੱਤਵਾਦੀ ਐਲਾਨ ਕੇ ਉਸ 'ਤੇ 10 ਲੱਖ ਡਾਲਰ (ਸੱਤ ਕਰੋੜ ਭਾਰਤੀ ਰੁਪਏ) ਦਾ ਇਨਾਮ ਐਲਾਨਿਆ ਹੈ। ਦੱਖਣੀ ਤੇ ਮੱਧ ਏਸ਼ੀਆਈ ਮਾਮਲਿਆਂ ਦੇ ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਏਲਿਨ ਵੇਲਸ ਨੇ ਟਵੀਟ ਕਰ ਕੇ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਮਰਹੂਮ ਲੋਕਾਂ ਨਾਲ ਜੁੜੀਆਂ ਯਾਦਾਂ ਦਾ ਸਨਮਾਨ ਕਰ ਦਾ ਹੈ ਤੇ ਘਟਨਾ ਦੇ ਦੋਸ਼ੀ ਲੋਕਾਂ ਨੂੰ ਸਜ਼ਾ ਮਿਲਦੇ ਦੇਖਣਾ ਚਾਹੁੰਦਾ ਹੈ।

More News

NRI Post
..
NRI Post
..
NRI Post
..