27 ਸਾਲਾ ਭਾਰਤੀ ਵਿਦਿਆਰਥੀ ਦੀ ਵਿਦੇਸ਼ ‘ਚ ਹੋਈ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਦੇ ਵਿਕਟੋਰੀਆ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਆਂਧਰਾ ਪ੍ਰਦੇਸ਼ ਦੇ 27 ਸਾਲਾ ਵਿਦਿਆਰਥੀ ਸਾਈ ਪਾਲਾਡੁਗੂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਪਾਲਾਡੁਗੂ 2017 ਵਿੱਚ ਪੜਾਈ ਕਰਨ ਲਈ ਆਸਟਰੇਲੀਆ ਆਇਆ ਸੀ ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਗੋਲਬਰਨ ਵੈਲੀ ਹਾਈਵੇਅ ਤੇ ਉਤਰ ਵੱਲ ਜਾ ਰਹੀ ਸੀ ਜਦੋ ਇਹ ਸੜਕ ਤੋਂ ਉਤਰ ਕੇ ਹਿਊਮ ਇੰਟਰਚੇਜ ਨੇ ਕੋਲ ਪਹੁੰਚੀ ਤਾਂ ਇਕ ਦਰੱਖਤ ਨਾਲ ਟਕਰਾ ਗਈ ।ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਪਾਲਾਡੁਗੂ ਸਿੱਖਿਆ 'ਤੇ ਲਗੇ ਕਰਜ਼ੇ ਨੂੰ ਉਤਾਰਨ ਲਈ ਕੰਮ ਕਰ ਰਿਹਾ ਸੀ । ਉਸ ਦੇ ਪਿਤਾ ਦਾ ਵੀ ਦਿਹਾਂਤ ਹੋ ਚੁੱਕਾ ਹੈ ਉਹ ਘਰ 'ਚ ਇੱਕਲਾ ਹੀ ਕਮਾਉਣ ਵਾਲਾ ਸੀ ।