28 ਹਜ਼ਾਰ ਨੌਜਵਾਨਾਂ ਨੇ,13 ਚਪੜਾਸੀ ਅਹੁਦਿਆਂ ਕੀਤਾ ਅਪਲਾਈ

28 ਹਜ਼ਾਰ ਨੌਜਵਾਨਾਂ ਨੇ,13 ਚਪੜਾਸੀ ਅਹੁਦਿਆਂ ਕੀਤਾ ਅਪਲਾਈ

SHARE ON

ਪਾਨੀਪਤ,(ਦੇਵ ਇੰਦਰਜੀਤ) :ਹਰਿਆਣਾ ਦੇ ਪਾਨੀਪਤ ‘ਚ ਬੇਰੁਜ਼ੁਗਾਰੀ ਦਾ ਇਕ ਸਫੇਦ ਸੱਚ ਸਾਹਮਣੇ ਆਇਆ ਹੈ। ਇੱਥੇ ਪਾਨੀਪਤ ਕੋਰਟ ‘ਚ ਚਪੜਾਸੀ ਦੀ ਨੌਕਰੀ ਲਈ 13 ਅਹੁਦਿਆਂ ‘ਤੇ 27,671 ਨੌਜਵਾਨਾਂ ਨੇ ਅਪਲਾਈ ਕੀਤਾ ਹੈ। ਜਿਨ੍ਹਾਂ ‘ਚੋਂ 12670 ਅਰਜ਼ੀਕਰਤਾ ਇੰਟਰਵਿਊ ਦੇਣ ਪਹੁੰਚ ਗਏ। ਚਪੜਾਸੀ ਦੀ ਨੌਕਰੀ ਲਈ 8ਵੀਂ ਪਾਸ ਦੀ ਯੋਗਤਾ ਮੰਗੀ ਗਈ ਸੀ ਪਰ ਐੱਮ.ਏ., ਐੱਮ.ਐੱਸ.ਸੀ., ਐੱਮ.ਕਾਮ ਦੇ 164 ਅਤੇ ਬੀ.ਏ.-ਬੀਟੈਕ ਵਾਲੇ 1084 ਉਮੀਦਵਾਰਾਂ ਨੇ ਵੀ ਅਪਲਾਈ ਕੀਤਾ। 29 ਬੀਟੈੱਕ ਇੰਜੀਨੀਅਰ ਨੇ ਵੀ ਅਪਲਾਈ ਕੀਤਾ। ਇਸ ਅਸਥਾਈ ਨੌਕਰੀ ਲਈ 18 ਤੋਂ 23 ਫਰਵਰੀ ਤੱਕ ਜੱਜਾਂ ਦੀ ਕਮੇਟੀ ਇੰਟਰਵਿਊ ਲੈ ਰਹੀ ਹੈ।