ਪੰਜਾਬ ਵਿੱਚ ਅੱਜ 288 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ, 8 ਮੌਤਾਂ

by

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 288 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 8 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8799 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2711 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 221 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 288 ਨਵੇਂ ਮਾਮਲਿਆਂ ਵਿੱਚੋਂ 22 ਅੰਮ੍ਰਿਤਸਰ, 61 ਲੁਧਿਆਣਾ, 92 ਜਲੰਧਰ, 26 ਪਟਿਆਲਾ, 5 ਸੰਗਰੂਰ, 1 ਗੁਰਦਾਸਪੁਰ, 13 ਮੋਹਾਲੀ, 7 ਪਠਾਨਕੋਟ, 3 ਹੁਸ਼ਿਆਰਪੁਰ, 9 ਐਸਬੀਐਸ ਨਗਰ, 5 ਫ਼ਤਿਹਗੜ੍ਹ ਸਾਹਿਬ, 2 ਰੋਪੜ, 6 ਫ਼ਰੀਦਕੋਟ, 21 ਫਿਰੋਜ਼ਪੁਰ, 3 ਬਠਿੰਡਾ, 1 ਫ਼ਾਜ਼ਿਲਕਾ, 1 ਮੋਗਾ, 2 ਬਰਨਾਲਾ, 6 ਮੁਕਤਸਰ ਤੋਂ ਮਾਮਲੇ ਸਾਹਮਣੇ ਆਏ ਹਨ। 

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 8799 ਮਰੀਜ਼ਾਂ ਵਿੱਚੋਂ 5867 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 2711 ਐਕਟਿਵ ਮਾਮਲੇ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 421593 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

More News

NRI Post
..
NRI Post
..
NRI Post
..