ਆਗਰਾ , 08 ਜੁਲਾਈ ( NRI MEDIA )
ਉੱਤਰ ਪ੍ਰਦੇਸ਼ ਵਿਚ ਯਮੁਨਾ ਐਕਸਪ੍ਰੈਸ ਵੇ 'ਤੇ ਸੋਮਵਾਰ ਦੀ ਸਵੇਰ ਨੂੰ ਇਕ ਬੱਸ ਹਾਦਸੇ ਦੇ ਸ਼ਿਕਾਰ ਹੋ ਗਈ. ਇਹ ਬੱਸ ਲਖਨਊ ਤੋਂ ਦਿੱਲੀ ਆ ਰਹੀ ਸੀ ਉਸ ਸਮੇ ਹੀ ਇਹ ਅਚਾਨਕ ਆਗਰਾ ਦੇ ਝਰਨਾ ਨਾਲੇ ਵਿਚ ਡਿੱਗ ਗਈ ,ਇਸ ਹਾਦਸੇ ਵਿਚ 29 ਲੋਕਾਂ ਦੀ ਮੌਤ ਹੋ ਗਈ ਹੈ , ਪੁਲਿਸ ਅਤੇ ਬਚਾਓ ਦਲ ਮੌਕੇ ਤੇ ਮੌਜੂਦ ਹੈ , ਮੁੱਖ ਮੰਤਰੀ ਯੋਗੀ ਆਦਿਤਯ ਨਾਥ ਨੇ ਯਾਤਰੀਆਂ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਜਿਲਾ ਅਧਿਕਾਰੀ ਅਤੇ ਪੁਲਿਸ ਮੁਖੀ ਨੂੰ ਪੀੜਿਤ ਲੋਕਾਂ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ |
ਬੱਸ ਅਵਧ ਡੀਪੂ ਦੀ ਹੈ ਜੋ ਲਖਨਊ ਤੋਂ ਦਿੱਲੀ ਆ ਰਹੀ ਸੀ ਦੁਰਘਟਨਾ ਤੋਂ ਬਾਅਦ ਯੂਪੀ ਰੋਡਵੇਜ਼ ਨੇ ਮੁਆਵਜੇ ਦੀ ਘੋਸ਼ਣਾ ਕੀਤੀ ਹੈ , ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਕ ਸਹਾਇਤਾ ਦਿੱਤੀ ਜਾਵੇਗੀ. ਇਸ ਘਟਨਾ ਵਿੱਚ 2 ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ , ਬਸ ਵਿਚ 50 ਤੋਂ ਜ਼ਿਆਦਾ ਲੋਕ ਸਵਾਰ ਸਨ , ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ |
ਸਵੇਰੇ 4.30 ਵਜੇ ਇਹ ਘਟਨਾ ਵਾਪਰੀ ਹੈ , ਏਟਮਾਦਪੁਰ ਇਲਾਕੇ ਵਿੱਚ ਝਰਨਾ ਨਾਲੇ ਵਿੱਚ ਇਹ ਬਸ ਸਤਾਲੁਨ ਵਿਗੜਣ ਕਾਰਣ ਡਿੱਗੀ ਹੈ , ਹੁਣ ਤੱਕ 29 ਲੋਕਾਂ ਦੀ ਮੌਤ ਦੀ ਖ਼ਬਰ ਹੈ , ਚਸ਼ਮਦੀਦਾਂ ਨੇ ਦਸਿਆ ਕਿ ਬਸ ਚਾਲਕ ਦੀ ਅੱਖ ਲੱਗ ਜਾਣ ਦੇ ਕਾਰਨ ਇਹ ਬੱਸ ਪਲਟ ਗਈ ਅਤੇ ਨਾਲੇ ਵਿਚ ਜਾ ਡਿੱਗੀ |



