ਅਫ਼ੀਮ ਤਸਕਰੀ ਦੇ ਮਾਮਲੇ ’ਚ ਲੜਕੀ ਸਮੇਤ 3 ਗ੍ਰਿਫ਼ਤਾਰ,ਝਾਰਖੰਡ ਤੋਂ ਲਿਆਏ ਸੀ ਖੇਪ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫ਼ੀਮ ਤਸਕਰੀ ਦੇ ਮਾਮਲੇ ’ਚ ਪੁਲਿਸ ਵੱਲੋਂ ਇੱਕ ਲੜਕੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਸਵਿਫ਼ਟ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ’ਚ ਸਵਾਰ ਵਿਅਕਤੀਆਂ ਨੇ ਆਪਣਾ ਨਾਂਅ ਸ਼ਿਵ ਕੁਮਾਰ ਗੁਪਤਾ ਵਾਸੀ ਦੇਵ ਹਾਲੀਆਂ, ਜ਼ਿਲ੍ਹਾ ਕੈਮੂਰ ਬਿਹਾਰ, ਸੋਨੂੰ ਸ਼ਾਹ ਵਾਸੀ ਕੋਲਕੋਲੇ ਜ਼ਿਲ੍ਹਾ ਚਤਰਾ ਝਾਰਖੰਡ ਤੇ ਲੜਕੀ ਰਿੰਕੀ ਕੁਮਾਰ ਤਿਰਕੀ ਵਾਸੀ ਕੋਲਕੋਲੇ ਜ਼ਿਲ੍ਹਾਂ ਚਤਰਾ ਝਾਰਖੰਡ ਦੱਸਿਆ।

ਕਾਰ ਦੀ ਪਿਛਲੀ ਸੀਟ ’ਤੇ ਪਏ ਮੋਮੀ ਕਾਗਜ਼ ਦੇ ਲਿਫ਼ਾਫੇ ’ਚ 4 ਕਿੱਲੋਂ ਅਫ਼ੀਮ ਬਰਾਮਦ ਕੀਤੀ ਗਈ। ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਦੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਅਫ਼ੀਮ ਝਾਰਖੰਡ ’ਚੋਂ ਕਿਸ ਤੋਂ ਲੈ ਕੇ ਆਏ ਸੀ ਤੇ ਅੱਗੇ ਕਿਸ ਕੋਲ ਵੇਚਣੀ ਸੀ ਤੇ ਇਸ ਧੰਦੇ ’ਚ ਹੋਰ ਕੌਣ ਕੌਣ ਸ਼ਾਮਲ ਹਨ।