RSS ਨੇਤਾ ਦੀ ਹੱਤਿਆ ਕਾਂਡ ‘ਚ 3 ਬਰਤਾਨਵੀ ਸਿੱਖ ਗ੍ਰਿਫ਼ਤਾਰ

by vikramsehajpal

ਲੰਦਨ (ਐਨ.ਆਰ.ਆਈ. ਮੀਡਿਆ) : ਆਰਐੱਸਐੱਸ ਦੇ ਨੇਤਾ ਰੁਲਦਾ ਸਿੰਘ ਹੱਤਿਆ ਮਾਮਲੇ 'ਚ 3 ਬ੍ਰਿਟਿਸ਼ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬ੍ਰਿਟਿਸ਼ ਪੁਲਿਸ ਨੂੰ 2009 'ਚ ਹੋਏ ਕਤਲ ਦਾ ਸ਼ੱਕ ਇਨ੍ਹਾਂ ਬ੍ਰਿਟਿਸ਼ ਸਿੱਖ ਨਾਗਰਿਕਾਂ 'ਤੇ ਸੀ ਤੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਰੈਂਡਰ ਕਰਨ ਦੇ ਵਰੰਟ 'ਤੇ ਹੋਈ ਗ੍ਰਿਫਤਾਰੀ
ਵੇਸਟ ਮਿਡਲੈਂਡਸ ਪੁਲਿਸ ਨੇ ਕਿਹਾ ਕਿ ਤਿੰਨਾਂ ਨੂੰ ਸਰੈਂਡਰ ਕਰਨ ਦੇ ਵਰੰਟ 'ਤੇ ਗ੍ਰਿਫਤਾਰ ਕੀਤਾ ਗਿਆ ਤੇ ਤਿੰਨਾਂ ਨੂੰ ਸਖ਼ਤ ਸ਼ਰਤਾਂ ਦੇ ਨਾਲ ਸਥਾਨਕ ਅਦਾਲਤ ਤੋਂ ਜਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਨੂੰ ਭਾਰਤ ਆ ਕੇ ਵੀ ਇਸੇ ਪ੍ਰਕਿਰਿਆ 'ਚੋਂ ਗੁਜ਼ਰਨਾ ਹੋਵੇਗਾ।

ਤਿੰਨਾਂ ਵੱਲੋਂ ਹੁਣ ਭਾਰਤ ਨੂੰ ਹਵਾਲਗੀ ਦਿੱਤੇ ਜਾਣ ਸਬੰਧੀ ਕਾਰਵਾਈ ਦਾ ਸਾਹਮਣਾ ਕੀਤੇ ਜਾਣ ਦੀ ਸੰਭਾਵਨਾ ਹੈ। ਯੂਕੇ ਵਿੱਚ ਵੱਖਵਾਦੀ ਸਿੱਖ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਅਜਿਹੀ ਕਾਰਵਾਈ ਲਈ ਆਦੇਸ਼ ਅਤੇ ਦਸਤਖ਼ਤ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕੀਤੇ ਹਨ।

ਕੀ ਹੈ ਮਾਮਲਾ?
28 ਜੁਲਾਈ, 2009 ਦੀ ਸ਼ਾਮ ਨੂੰ ਆਰਐੱਸਐੱਸ ਦੇ ਸੀਨੀਅਰ ਨੇਤਾ ਰੁਲਦਾ ਸਿੰਘ ਆਪਣੀ ਗੱਡੀ 'ਚ ਘਰ ਪਹੁੰਚੇ ਤਾਂ 3 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਜਿਥੇ 2 ਹਫ਼ਤੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ੱਕ ਦੇ ਆਧਾਰ 'ਤੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਸਬੂਤਾਂ ਦੀ ਘਾਟ ਦੇ ਸਦਕਾ ਉਨ੍ਹਾਂ ਨੂੰ 2015 'ਚ ਬਰੀ ਕਰ ਦਿੱਤਾ ਗਿਆ ਸੀ।