ਕੇਂਦਰੀ ਜੇਲ੍ਹ ‘ਚੋ 3 ਡਾਟਾ ਕੇਬਲ ,6 ਹੈੱਡ ਫੋਨ, 17 ਮੋਬਾਈਲ ਫੋਨ ਸਮੇਤ ਹੋਰ ਸਾਮਾਨ ਬਰਾਮਦ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਪ੍ਰਸ਼ਾਸਨ ਨੇ ਜੇਲ੍ਹ ਅੰਦਰੋਂ 11 ਸਿਮਾਂ ,3 ਡਾਟਾ ਕੇਬਲ, 6 ਹੈੱਡ ਫੋਨ, 17 ਮੋਬਾਈਲ ਫੋਨ ,7 ਚਾਰਜਰ ਬਰਾਮਦ ਕੀਤੇ ਹਨ। ਇਸ ਮਾਮਲਾ ਸਬੰਧੀ ਪੁਲਿਸ ਨੇ 4 ਖ਼ਿਲਾਫ਼ ਮਾਮਲਾ ਦਰਜ਼ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪ੍ਰਸ਼ਾਸਨ ਵਲੋਂ ਜੇਲ੍ਹ ਅੰਦਰ ਆਏ ਦਿਨ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ । ਅੱਜ ਪ੍ਰਸ਼ਾਸਨ ਵਲੋਂ ਕੀਤੀ ਤਲਾਸ਼ੀ ਮੁਹਿੰਮ ਤਹਿਤ ਪੁਲਿਸ ਨੂੰ 17 ਮੋਬਾਈਲ ਫੋਨ ,11 ਸਿਮਾਂ ,3ਡਾਟਾ ਕੇਬਲ ਸਮੇਤ ਹੋਰ ਵੀ ਸਾਮਾਨ ਬਰਾਮਦ ਹੋਇਆ। ਪੁਲਿਸ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿੱਚ ਜੇਲ੍ਹ 'ਚ ਬੰਦ ਕੈਦੀ ਗੁਰਜੰਟ ਸਿੰਘ ਵਾਸੀ ਪੱਟੀ, ਰਣਜੀਤ ਸਿੰਘ ਵਾਸੀ ਬਲੇਰ, ਨਿਸ਼ਾਨ ਸਿੰਘ ਵਾਸੀ ਪੱਟੀ ਤੇ ਰਾਜਾ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।