ਕੈਲਫ਼ੋਰਨੀਆ (ਵਿਕਰਮ ਸਹਿਜਪਾਲ) : ਅਮਰੀਕਾ ਦੇ ਸੂਬੇ ਕੈਲਫ਼ੋਰਨੀਆ ਦੇ ਨਗਰ ਗਿਲਰੌਇ ਵਿਖੇ ਚੱਲ ਰਹੇ ਇੱਕ ਸਾਲਾਨਾ ਗਾਰਲਿਕ (ਲਸਣ) ਮੇਲੇ ’ਚ ਅਚਾਨਕ ਕਿਸੇ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਮੇਲੇ 'ਚ 3 ਲੋਕਾਂ ਦੀ ਮੌਤ ਹ ਚੁਕੀ ਹੈ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ 35 ਸਾਲਾਂ ਕੁ ਦੇ ਗੋਰੇ ਵਿਅਕਤੀ ਨੇ ਆਪਣੀ ਬੰਦੂਕ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ।
ਉਸਨੇ ਹਰ ਇੱਕ ਦਿਸ਼ਾ ਵੱਲ 40 ਤੋਂ ਵੱਧ ਗੋਲ਼ੀਆਂ ਚਲਾਇਆਂ। ਅਮਰੀਕਾ ਵਿੱਚ ਇਹ ਹਾਦਸਾ ਐਤਵਾਰ ਨੂੰ ਵਾਪਰਿਆ। ਦੱਸ ਦੇਈਏ ਕਿ ਗਿਲਰੌਇ ਵਿਖੇ ਹਰ ਸਾਲ ਬਹੁਤ ਭਾਰੀ ਫ਼ੂਡ ਮੇਲਾ ਲੱਗਦਾ ਹੈ ਤੇ ਇਹ ਦੇਸ਼ ਦੇ ਵੱਡੇ ਫ਼ੈਸਟੀਵਲਜ਼ ਵਿੱਚੋਂ ਇੱਕ ਹੈ। ਗਿਲਰੌਏ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਸੈਨ ਹੋਜ਼ੇ (San Jose) ਤੋਂ ਕਰੀਬ 50 ਕਿਲੋਮੀਟਰ ਦੂਰ ਹੈ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਰਾਹਤ–ਕਰਮਚਾਰੀ ਮੌਕੇ ਉੱਤੇ ਪੁੱਜੇ ਤੇ ਉਨ੍ਹਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।



