ਹਰਿਆਣਾ ‘ਚ ਵੀ ਬ੍ਲੈਕ ਫੰਗਸ ਨਾਲ 3 ਦੀ ਮੌਤ

by vikramsehajpal

ਝੱਜਰ (ਦੇਵ ਇੰਦਰਜੀਤ) : ਬਲੈਕ ਫੰਗਸ ਦੇ 10 ਮਰੀਜ਼ ਵਰਲਡ ਮੈਡੀਕਲ ਕਾਲਜ ’ਚ ਦਾਖ਼ਲ ਸਨ ਜਿਨ੍ਹਾਂ ’ਚੋਂ ਬਾਦਲੀ ਖ਼ੇਤਰ ਦੇ ਕਰੀਬ 65 ਸਾਲਾ ਇਕ ਵਿਅਕਤੀ ਨੂੰ 21 ਮਈ ਨੂੰ ਦਾਖ਼ਲ ਕਰਵਾਇਆ ਗਿਆ ਸੀ, ਉਥੇ ਹੀ ਝੱਜਰ ਦੇ ਪੇਂਡੂ ਖ਼ੇਤਰ ਦੇ ਇਕ 75 ਸਾਲਾ ਵਿਅਕਤੀਆਂ ਨੂੰ 22 ਮਈ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ ਜਦਕਿ ਝੱਜਰ ਸ਼ਹਿਰ ਦੇ ਇਕ 64 ਸਾਲਾ ਵਿਅਕਤੀ ਨੂੰ 20 ਮਈ ਨੂੰ ਇਲਾਜ ਲਈ ਵਰਲਡ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਮਹਿਕਮੇ ਵਲੋਂ ਸੀ.ਐੱਮ.ਓ. ਡਾਕਟਰ ਸੰਜੇ ਦਹੀਆ ਨੇ ਤਿੰਨਾਂ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਝੱਜਰ ਜਿਲ੍ਹੇ ’ਚ ਚੁਣੌਤੀ ਬਣਦਾ ਵਿਖਾਈ ਦੇ ਰਿਹਾ ਹੈ। ਇਸ ਬੀਮਾਰੀ ਨਾਲ ਹੋਈਆਂ ਇਕੱਠੀਆਂ 3 ਮੌਤਾਂ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਸੀ.ਐੱਮ.ਓ. ਡਾਕਟਰ ਸੰਜੇ ਦਹੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਝੱਜਰ ’ਚ ਬਲੈਕ ਫੰਗਸ ਦੇ ਇਲਾਜ ਲਈ ਬਣਾਏ ਗਏ ਸੈਂਟਰ ਵਰਲਡ ਮੈਡੀਕਲ ਕਾਲਜ ’ਚ ਬਲੈਕ ਫੰਗਸ ਬੀਮਾਰੀ ਨਾਲ ਪੀੜਤ 10 ਮਰੀਜ਼ ਦਾਖ਼ਲ ਸਨ ਜਿਨ੍ਹਾਂ ’ਚੋਂ 3 ਦੀ ਮੌਤ ਹੋ ਗਈ ਹੈ ਜਦਕਿ 1 ਵਿਅਕਤੀ ਨੂੰ ਗੰਭੀਰ ਹਾਲਤ ’ਚ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ।