ਆਸਟ੍ਰੇਲੀਆ ਖਿਲਾਫ 3 ਮੈਚਾਂ ਦੀ T -20 ਸੀਰੀਜ਼ ਸ਼ੁਰੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਆਸਟ੍ਰੇਲੀਆ ਖ਼ਿਲਾਫ਼ 3 ਮੈਚਾਂ ਦੀ T -20 ਸੀਰੀਜ਼ ਅੱਜ ਸ਼ੁਰੂ ਹੋ ਰਹੀ ਹੈ। ਜਿਸਦਾ ਮੈਚ ਮੁਹਾਲੀ 'ਚ ਖੇਡਿਆ ਜਾਵੇਗਾ। ਇਹ ਮੈਚ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਭਾਰਤੀ ਸਮੇ ਅਨੁਸਾਰ ਸ਼ਾਮ ਨੂੰ ਸ਼ੁਰੂ ਹੋਵੇਗਾ। ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸਟੇਡੀਅਮ ਵਿੱਚ ਪੂਰੀ ਸਮਰੱਥਾ ਨਾਲ ਦਰਸ਼ਕ ਮੌਜੂਦ ਹੋਣਗੇ। ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ 1500 ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ । ਇਸ ਦਾ ਹੋਤ ਸਟਾਰ ਤੇ ਵੀ ਲਾਈਵ ਸਟ੍ਰਿਮਿੰਗ ਹੋਵੇਗੀ। ਦੱਸ ਦਈਏ ਕਿ ਵਰਲਡ ਕੱਪ ਤੋਂ ਪਹਿਲਾ ਭਾਰਤ ਨੂੰ ਆਸਟ੍ਰੇਲੀਆ ਤੇ ਫਿਰ ਦੱਖਣੀ ਅਫ਼ਰੀਕਾ ਖਿਲਾਫ T -20 ਸੀਰੀਜ਼ ਖੇਡਣੀ ਹੈ।