ਕੈਨੇਡਾ ‘ਚ ਬਰੈਂਪਟਨ ਚੋਣਾਂ ‘ਚ 3 ਹੋਰ ਪੰਜਾਬੀਆਂ ਨੇ ਮਾਰੀ ਬਾਜ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਬਰੈਂਪਟਨ ਸਿਟੀ ਦੀਆਂ ਚੋਣਾਂ 'ਚ ਫਿਰ 3 ਪੰਜਾਬੀਆਂ ਨੇ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਸ਼ਹਿਰ ਦੇ ਮੇਅਰ ਫਿਰ ਤੋਂ ਪੈਟਰਿਕ ਬਰਾਊਨ ਬਣ ਗਏ ਹਨ। ਨਵੇਂ ਕੌਂਸਲਰ ਨਵਜੀਤ ਕੌਰ ਬਰਾੜ ਵਾਰਡ 2 ਤੇ 6, ਹਰਕੀਰਤ ਸਿੰਘ ਵਾਰਡ 9ਤੇ 10 ਇਸੇ ਵਾਰਡ ਤੋਂ ਰਿਜਨਲ ਕੌਂਸਲਰ ਗੁਰਪਤਾਪ ਸਿੰਘ ਤੂਰ ਨੇ ਪੁਰਾਣੇ ਰਿਜਨਲ ਕੌਂਸਲਰ ਗੁਰਪ੍ਰੀਤ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਗੁਰਪਤਾਪ ਸਿੰਘ ਤੂਰ6,086 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਮੌਜੂਦਾ ਗੁਰਪ੍ਰੀਤ ਸਿੰਘ ਢਿੱਲੋਂ ਨੂੰ 5,859 ਵੋਟਾਂ ਮਿਲਿਆ ਹਨ। ਦੋਵਾਂ 'ਚ ਸਿਰਫ਼ 227 ਵੋਟਾਂ ਦਾ ਫਰਕ ਰਹੀ ਗਿਆ। ਜ਼ਿਕਰਯੋਗ ਹੈ ਕਿ ਨਵਜੀਤ ਕੌਰ ਕੈਨੇਡਾ 'ਚ ਨਿਊ ਬਰੈਂਪਟਨ ਸਿਟੀ ਦੇ ਕੌਂਸਲਰ ਅਹੁਦੇ ਲਈ ਚੁਣੀ ਗਈ ਪਹਿਲੀ ਦਸਤਾਰਧਾਰੀ ਸਿੱਖ ਔਰਤ ਹੈ ।

More News

NRI Post
..
NRI Post
..
NRI Post
..