ਹੜ੍ਹ ਕਾਰਨ 3 ਲੋਕਾਂ ਦੀ ਮੌਤ,ਕਈ ਲਾਪਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੋਨੇਸ਼ੀਆ ਵਿਖੇ ਹੜ੍ਹ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਲਾਪਤਾ ਹੋ ਗਏ ਹਨ। ਡਿਜਾਟਰ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਮੀਂਹ ਕਾਰਨ ਆਈ ਕੁਦਰਤੀ ਆਫ਼ਤ ਕਾਰਨ ਪਰੀਗੀ ਮਾਉਟੋਗ ਜ਼ਿਲੇ ਦੇ ਤੇਰੂ ਪਿੰਡ ਦੇ ਸਾਰੇ ਘਰ ਪਾਣੀ ਵਿੱਚ ਡੁੱਬ ਗਏ। ਦੱਸ ਦਈਏ ਕਿ ਅਚਾਨਕ ਪਾਣੀ ਆਇਆ ਤੇ ਪਿੰਡ ਦੇ ਸਾਰੇ ਘਰ ਤੇ ਇਮਾਰਤਾਂ ਵਿੱਚ ਪਾਣੀ ਭਰ ਗਿਆ।

ਪ੍ਰਭਾਵਿਤ ਖੇਤਰਾਂ ਦੀ ਜਾਂਚ ਕਰਨ ਰੋ ਬਾਅਦ ਤਿੰਨ ਦੀ ਮੌਤ ਹੋ ਗਈ ਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ ਖੋਜ ਤੇ ਬਚਾਅ ਦਫਤਰ ਦੇ ਕਰਮਚਾਰੀ ਲਾਪਤਾ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਘਰਾਂ ਵਿੱਚ ਮੀਟਰ ਉੱਚਾ ਪਾਣੀ ਭਰ ਗਿਆ ਸੀ। ਪਿੰਡ ਵਾਸੀਆਂ ਨੇ ਉੱਚੇ ਮੈਦਾਨਾਂ ਵਿੱਚ ਪਨਾਹ ਲਈ ਹੈ। ਉਨ੍ਹਾਂ ਨੇ ਕਿਹਾ ਕਿ ਰਾਹਤ ਲਈ ਨਿਕਾਸੀ ਕੇਦਰ ਤੇ ਲੋਜਿਸਟਿਕਸ ਕੇਦਰ ਸਥਾਪਤ ਕੀਤੇ ਗਏ ਹਨ।