ਹੋਲੀ ਮੌਕੇ ਜਪਾਨੀ ਕੁੜੀ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ‘ਚ 3 ਵਿਅਕਤੀ ਕਾਬੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਹੋਲੀ ਵਾਲੇ ਦਿਨ ਦਿੱਲੀ 'ਚ ਜਪਾਨੀ ਕੁੜੀ ਨੂੰ ਕੁਝ ਵਿਅਕਤੀਆਂ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਘਟਨਾ ਦੀ ਵਡਿਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਆਧਾਰ 'ਤੇ ਹੁਣ ਪੁਲਿਸ ਨੇ 3 ਵਿਅਕਤੀਆਂ ਨੂੰ ਕਾਬੂ ਕਰ ਲਿਆ । ਵੀਡੀਓ 'ਚ ਦੇਖਿਆ ਜਾ ਰਿਹਾ ਕਿ ਕੁਝ ਵਿਅਕਤੀ ਇੱਕ ਜਪਾਨੀ ਕੁੜੀ ਨੂੰ ਜ਼ਬਰਦਸਤੀ ਰੰਗ ਲਗਾ ਰਹੇ ਹਨ। ਇਸ ਦੌਰਾਨ ਇੱਕ ਵਿਅਕਤੀ ਉਸ ਦੇ ਸਿਰ 'ਤੇ ਆਂਡਾ ਮਾਰ ਦਿੰਦਾ ਹੈ।

ਪੁਲਿਸ ਦੇ ਉੱਚ ਅਧਿਕਾਰੀ ਨੇ ਕਿਹਾ ਕੁੜੀ ਨੇ ਕੋਈ ਸ਼ਿਕਾਇਤ ਨਹੀ ਕੀਤੀ ਪਰ ਪੁਲਿਸ ਨੇ ਨੋਟਿਸ ਲੈਂਦੇ ਮਾਮਲਾ ਦਰਜ਼ ਕਰਕੇ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਤਿੰਨੋ ਵਿਅਕਤੀ ਪਹਾੜਗੰਦ ਦੇ ਕੋਲ ਇਲਾਕੇ ਦੇ ਰਹਿਣ ਵਾਲੇ ਹਨ । ਪੀੜਤਾ ਨੇ ਟਵੀਟ ਕਰ ਕਿਹਾ ਮੈ ਸੁਣਿਆ ਸੀ ਕਿ ਹੋਲੀ ਵਾਲੇ ਦਿਨ ਇੱਕਲੀ ਕੁੜੀ ਘਰੋਂ ਬਾਹਰ ਨਹੀ ਜਾ ਸਕਦੀ ਹੈ… ਮੈ ਇਸ ਤਿਉਹਾਰ ਵਿੱਚ ਸ਼ਾਮਲ ਹੋਣਾਚਾਹੁੰਦੀ ਸੀ। ਇਸ ਲਈ ਮੈ ਆਪਣੇ ਦੋਸਤ ਨਾਲ ਚੱਲੀ ਗਈ ਪਰ ਬਦਕਿਸਮਤੀ ਨਾਲ ਇਹ ਸਥਿਤੀ ਪੈਦਾ ਹੋ ਗਈ ਪਰ ਵੀਡੀਓ ਬਣਾਉਣ ਵਾਲੇ ਕੈਮਰਾਮੈਨ ਤੇ ਹੋਰ ਲੋਕਾਂ ਨੇ ਸਾਡੀ ਮਦਦ ਕੀਤੀ ।