ਕੈਨੇਡਾ ‘ਚ ਸਰੀ ਮਿਉਂਸੀਪਲ ਚੋਣਾਂ ‘ਚ 3 ਪੰਜਾਬੀ ਬਣੇ ਕੌਂਸਲਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਸਰੀ ਸ਼ਹਿਰ 'ਚ ਮਿਉਂਸੀਪਲ ਚੋਣਾਂ 'ਚ 3 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਪੰਜਾਬੀ ਮੂਲ ਦੇ ਤਿੰਨ ਉਮੀਦਵਾਰ ਪ੍ਰਦੀਪ ਕੌਰ, ਹੈਰੀ ਬੈਂਸ ਤੇ ਮਨਦੀਪ ਨਾਗਰਾ ਆਪਣੇ ਖੇਤਰ ਵਿੱਚ ਕੌਂਸਲਰ ਬਣ ਗਏ ਹਨ। ਦੱਸ ਦਈਏ ਕਿ ਸਰੀ ਦੇ ਵੋਟਰਾਂ ਨੇ ਇਕ ਨਵੀ ਕੌਂਸਲ ਦੀ ਚੋਣ ਕੀਤੀ। ਜਿਸ 'ਚ 5 ਨਵੇਂ ਆਉਣ ਵਾਲੇ ਲੋਕਾਂ ਦੇ ਨਾਲ ਸਿਰਫ 3 ਅਹੁਦੇਦਾਰਾਂ ਨੇ ਆਪਣੀਆਂ ਸੀਟਾਂ ਬਰਕਰਾਰ ਰੱਖੀਆਂ ਹਨ। ਨਗਰ ਕੌਂਸਲ ਲਈ 56 ਉਮੀਦਵਾਰ ਸੀ ।