ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਫ਼ੌਜ ਦੇ 30 ਜਵਾਨ ਤਾਇਨਾਤ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ )- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਮਰੀਜ਼ਾਂ ਦੀ ਸੰਭਾਲ ਲਈ ਭਾਰਤੀ ਸੈਨਾ ਦੇ 30 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਵੇਲੇ ਹਸਪਤਾਲ ’ਚ ਦਾਖ਼ਲ 286 ਵਿੱਚੋਂ 140 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇੱਥੇ ਵੈਂਟੀਲੇਟਰ 120 ਤੋਂ ਵਧਾ ਕੇ 180 ਕਰ ਦਿੱਤੇ ਹਨ। ਡਾ. ਵਿਸ਼ਾਲ ਚੋਪੜਾ ਤੇ ਡਾ. ਅਮਨਦੀਪ ਸਿੰਘ ਬਖ਼ਸ਼ੀ ਨੇ ਫ਼ੌਜੀ ਜਵਾਨਾਂ ਨੂੰ ਪੀ.ਪੀ.ਈ. ਕਿੱਟਾਂ ਪਹਿਨਾ ਕੇ ਕੋਵਿਡ ਵਾਰਡ ’ਚ ਮਰੀਜ਼ਾਂ ਦੀ ਸੇਵਾ ਕਰਨ ਲਈ ਜ਼ਰੂਰੀ ਨੁਕਤਿਆਂ ਤੋਂ ਜਾਣੂ ਕਰਵਾਇਆ।

ਦੱਸ ਦੇਈਏ ਕਿ ਪੰਜਾਬ ’ਚ ਇਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਹੁਣ ਵਧਦਾ ਹੀ ਜਾ ਰਿਹਾ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪਿਛਲੇ 48 ਘੰਟਿਆਂ ਦੌਰਾਨ ਕੋਵਿਡ-19 ਨੇ 31 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਮੌਰਚਿਊਰੀ (ਮੁਰਦਾਘਰ) ਵਿੱਚ ਲਾਸ਼ਾਂ ਰੱਖਣ ਲਈ ਕੋਈ ਜਗ੍ਹਾ ਤੱਕ ਨਹੀਂ ਬਚੀ ਹੈ। ਦੱਸ ਦੇਈਏ ਕਿ ਇੱਥੇ ਇੱਕ ਵਾਰੀ ਵਿੱਚ ਸਿਰਫ਼ 16 ਲਾਸ਼ਾਂ ਹੀ ਰੱਖੀਆਂ ਜਾ ਸਕਦੀਆਂ ਹਨ।