ਕਸ਼ਮੀਰ ਘਾਟੀ ’ਚ ਚੋਣਾਂ ਦੇ ਮੱਦੇਨਜ਼ਰ ਫੌਜੀ ਬਲਾਂ ਦੀਆਂ 300 ਕੰਪਨੀਆਂ ਤਾਇਨਾਤ

by vikramsehajpal

ਵੈੱਬ ਡੈਸਕ (ਸਾਹਿਬ) - ਕਸ਼ਮੀਰ ਘਾਟੀ ’ਚ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੂੰ ਸ੍ਰੀਨਗਰ, ਹੰਦਵਾੜਾ, ਗੰਦਰਬਲ, ਬਡਗਾਮ, ਕੁੱਪਵਾੜਾ, ਬਾਰਾਮੂਲਾ, ਬਾਂਦੀਪੋਰਾ, ਅਨੰਤਨਾਗ, ਸ਼ੋਪੀਆਂ, ਪੁਲਵਾਮਾ, ਅਵੰਤੀਪੋਰਾ ਅਤੇ ਕੁਲਗਾਮ ਵਿੱਚ ਤਾਇਨਾਤ ਕੀਤਾ ਗਿਆ ਹੈ।

ਕਸ਼ਮੀਰ ਘਾਟੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕੇਂਦਰੀ ਰਿਜ਼ਰਵ ਪੁਲੀਸ ਬਲ, ਸੀਮਾ ਸੁਰੱਖਿਆ ਬਲ, ਸਹਸਤਰ ਸੀਮਾ ਬਲ ਅਤੇ ਇੰਡੋ-ਤਿੱਬਤੀ ਬਾਰਡਰ ਪੁਲੀਸ ਸਮੇਤ ਅਰਧ ਸੈਨਿਕ ਬਲਾਂ ਦੀਆਂ 298 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਅਧਿਕਾਰੀਆਂ ਅਨੁਸਾਰ ਸ੍ਰੀਨਗਰ ’ਚ ਸਭ ਤੋਂ ਵੱਧ 55 ਕੰਪਨੀਆਂ ਅਨੰਤਨਾਗ ਤੇ 31 ਕੰਪਨੀਆਂ ਕੁਲਗਾਮ ’ਚ ਤਾਇਨਾਤ ਕੀਤੀਆਂ ਗਈਆਂ ਹਨ।

More News

NRI Post
..
NRI Post
..
NRI Post
..