ਭਾਰਤ ‘ਚ ਕੋਵਿਡ ਦਾ ਕਹਿਰ; 30,615 ਨਵੇਂ ਕੇਸ ਆਏ ਸਾਹਮਣੇ, 514 ਮੌਤਾਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ 'ਚ 30,615 ਨਵੇਂ ਕੋਰੋਨਾ ਵਾਇਰਸ ਸੰਕਰਮਣ ਦੇ ਕੇਸ ਦਰਜ ਹੋਏ, ਜਿਸ ਨਾਲ ਦੇਸ਼ 'ਚ ਕੋਵਿਡ ਕੇਸਾਂ ਦੀ ਗਿਣਤੀ 4,27,23,558 ਹੋ ਗਈ, ਜਦਕਿ ਸਰਗਰਮ ਕੇਸ ਘੱਟ ਕੇ 3,70,240 ਹੋ ਗਏ। ਅੰਕੜਿਆਂ ਅਨੁਸਾਰ 514 ਤਾਜ਼ਾ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 5,09,872 ਹੋ ਗਈ ਹੈ।

ਲਗਾਤਾਰ 10 ਦਿਨਾਂ ਤਕ ਕੋਵਿਡ ਮਾਮਲੇ ਇਕ ਲੱਖ ਤੋਂ ਘੱਟ ਦਰਜ ਕੀਤੇ ਗਏ। ਰਾਸ਼ਟਰੀ ਕੋਵਿਡ ਰਿਕਵਰੀ ਦਰ 97.94 ਪ੍ਰਤੀਸ਼ਤ ਹੋ ਗਈ ਹੈ।24 ਘੰਟਿਆਂ ਦੇ ਅਰਸੇ 'ਚ ਸਰਗਰਮ ਕੋਵਿਡ ਕੇਸ ਲੋਡ 'ਚ 52,887 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ।