ਪਾਕਿਸਤਾਨ ‘ਚ 2500 ‘ਚੋਂ 31 ਲੋਕਾਂ ਦੇ HIV ਨਿਕਲੇ Positive

by mediateam
ਲਾਹੌਰ ਡੈਸਕ (ਵਿਕਰਮ ਸਹਿਜਪਾਲ) : ਸ਼ਨੀਵਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ 'ਚ HIV ਵਾਇਰਸ ਲਈ ਕੀਤੇ ਗਏ ਟੈਸਟ ਦੌਰਾਨ 2500 'ਚੋਂ 31 ਲੋਕਾਂ ਦੇ ਇਹ ਟੈਸਟ ਪਾਜ਼ੇਟਿਵ ਆਏ। ਜ਼ਿਓ ਨਿਊਜ਼ ਮੁਤਾਬਕ ਸ਼ਿਕਾਰਪੁਰ ਜ਼ਿਲੇ 'ਚ ਐੱਚ. ਆਈ. ਵੀ. ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੱਚਿਆਂ 'ਚ ਵੀ ਐੱਚ. ਆਈ. ਵੀ. ਪਾਜ਼ੇਟਿਵ ਦੇ ਕਈ ਮਾਮਲੇ ਸਾਹਮਣੇ ਆਏ ਹਨ।  ਸਰਕਾਰੀ ਸੂਤਰਾਂ ਮੁਤਾਬਕ 1980 ਦੇ ਦਹਾਕੇ ਪਿੱਛੋਂ ਸਮੁੱਚੀ ਦੁਨੀਆ 'ਚ 7 ਕਰੋੜ 61 ਲੱਖ ਲੋਕ ਐੱਚ. ਆਈ. ਵੀ. ਤੋਂ ਪੀੜਤ ਪਾਏ ਗਏ ਅਤੇ ਇਨ੍ਹਾਂ 'ਚੋਂ 3 ਕਰੋੜ 50 ਲੱਖ ਤੋਂ ਵੱਧ ਦੀ ਹੁਣ ਤਕ ਮੌਤ ਹੋ ਚੁੱਕੀ ਹੈ।