ਮੈਕਸੀਕੋ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ 325 ਭਾਰਤੀ ਡਿਪੋਰਟ

by

ਨਵੀਂ ਦਿੱਲੀ (Vikram Sehajpal) : ਭਾਰਤ ਤੋਂ ਮੈਕਸੀਕੋ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ 325 ਭਾਰਤੀਆਂ ਨੂੰ ਵਾਪਿਸ ਦਿੱਲੀ ਭੇਜ ਦਿੱਤਾ ਗਿਆ ਹੈ। ਬੀਤੀ ਰਾਤ 325 ਭਾਰਤੀ ਮੈਕਸੀਕੋ ਦੀ ਫਲਾਇਟ ਰਾਹੀਂ ਦਿੱਲੀ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 325 ਭਾਰਤੀਆਂ ਵਿੱਚੋਂ ਜ਼ਿਆਦਾਤਰ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਵਿੱਚ ਕੁੱਝ ਔਰਤਾਂ ਵੀ ਸ਼ਾਮਿਲ ਹਨ। ਉੱਥੇ ਹੀ 325 ਭਾਰਤੀਆਂ ਵਿੱਚੋਂ ਇੱਕ ਨੌਜਵਾਨ ਗੌਰਵ ਕੁਮਾਰ ਨੇ ਆਪਣੀ ਹੱਡਹੀਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਏਜੰਟ ਨੇ ਜੰਗਲਾਂ ਰਾਹੀਂ ਭੇਜਿਆ ਤੇ ਉਹ ਲਗਭਗ 2 ਹਫ਼ਤਿਆਂ ਲਈ ਜੰਗਲਾਂ ਵਿੱਚ ਘੁੰਮਦੇ ਰਹੇ। 

ਇਸ ਤੋਂ ਬਾਅਦ ਮੈਕਸੀਕੋ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਸਿਰਫ਼ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜਦ ਕਿ ਸ੍ਰੀਲੰਕਾ, ਨੇਪਾਲ ਤੇ ਕੈਮਰੂਨ ਦੇ ਲੋਕ ਅਜੇ ਵੀ ਉੱਥੇ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਤੇ ਸੋਨਾ ਵੇਚ ਕੇ ਏਜੰਟ ਨੂੰ 18 ਲੱਖ ਰੁਪਏ ਦਿੱਤੇ ਸਨ। ਜ਼ਿਕਰਯੋਗ ਹੈ ਕਿ ਮੈਕਸੀਕੋ ਦੀ ਮਾਈਗ੍ਰੇਸ਼ਨ ਅਥਾਰਟੀ ਨੇ 325 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ। 

ਇਸ ‘ਚ ਇੱਕ ਮਹਿਲਾ ਵੀ ਸ਼ਾਮਿਲ ਹੈ। ਅਸਲ ‘ਚ ਮੈਕਸੀਕੋ ਦੇਸ਼ ਭਰ ‘ਚ ਗੈਰ-ਕਾਨੂੰਨੀ ਨਾਗਰਿਕਾਂ ਦੀ ਜਾਂਚ ਕਰ ਰਿਹਾ ਹੈ ਜੋ ਬਗੈਰ ਕਿਸੇ ਕਾਨੂੰਨੀ ਆਗਿਆ ਦੇ ਸੀਮਾ ਪਾਰ ਤੋਂ ਆਏ ਹਨ। ਇਸ ਲਈ ਅਮਰੀਕਾ ਵੱਲੋਂ ਦਬਾਅ ਬਣਾਇਆ ਗਿਆ ਹੈ। ਬੁੱਧਵਾਰ ਨੂੰ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈਐਨਐਮ) ਵੱਲੋਂ ਪ੍ਰੈੱਸ ਨੋਟ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਗਈ।

More News

NRI Post
..
NRI Post
..
NRI Post
..