ਤੇਜ਼ ਹਵਾਵਾਂ ਕਰਕੇ ਨਹੀਂ ਟਿਕਿਆ ਚੀਨੀ ਮਾਲ 330 ਫੁੱਟ ਦੀ ਉਚਾਈ ਤੇ ਬਣਿਆ ਕੱਚ ਦਾ ਪੁੱਲ ਟੂਟੀਆਂ

by vikramsehajpal

ਲੋਂਗਜਿੰਗ (ਦੇਵ ਇੰਦਰਜੀਤ) : ਇਹ ਹਾਦਸਾ ਬੀਤੇ ਸ਼ੁੱਕਰਵਾਰ ਨੂੰ ਵਾਪਰਿਆ ਸੀ, ਜਦੋਂ ਪੁਲ ’ਤੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਦੌਰਾਨ ਇਹ ਕੱਚ ਦਾ ਪੁਲ ਟੁੱਟ ਗਿਆ।ਚੀਨ ਦੇ ਲੋਂਗਜਿੰਗ ਸ਼ਹਿਰ ਦੇ ਪਿਆਨ ਮਾਊਂਟੇਨ ’ਤੇ ਬਣਾਏ ਗਏ ਕੱਚ ਵਾਲੇ ਪੁਲ ’ਤੇ ਇਕ ਹਾਦਸਾ ਵਾਪਰਿਆ ਹੈ।

ਇੱਥੇ ਤੇਜ਼ ਹਵਾਵਾਂ ਚੱਲਣ ਕਾਰਨ ਪੁਲ ਵਿਚ ਕਈ ਜਗ੍ਹਾ ਤੋਂ ਕੱਚ ਟੁੱਟ ਗਿਆ, ਜਿਸ ਵਿਚ ਇਕ ਨੌਜਵਾਨ ਉਥੇ ਫਸ ਗਿਆ। ਇਸ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੇ ਬਾਅਦ ਹੀ ਚੀਨ ਦੇ ਇਸ ਕੱਚ ਵਾਲੇ ਪੁਲ ਦੀ ਮਜ਼ਬੂਤੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਕ ਨੌਜਵਾਨ ਦੇ ਇਸ ਪੁਲ ’ਤੇ 330 ਫੁੱਟ ਦੀ ਉਚਾਈ ’ਤੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਨਿਕਲਿਆ।ਇਹ ਹਾਦਸਾ ਬੀਤੇ ਸ਼ੁੱਕਰਵਾਰ ਨੂੰ ਵਾਪਰਿਆ ਸੀ, ਜਦੋਂ ਪੁਲ ’ਤੇ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਇਸ ਦੌਰਾਨ ਇਹ ਕੱਚ ਦਾ ਪੁਲ ਟੁੱਟ ਗਿਆ। ਪੁਲ ’ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖ ਰਹੇ ਇਸ ਨੌਜਵਾਨ ਦੀ ਤਸਵੀਰ ਸਭ ਤੋਂ ਪਹਿਲਾਂ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ’ਤੇ ਸਾਂਝੀ ਕੀਤੀ ਗਈ ਸੀ।

ਫਾਇਰ ਫਾਈਟਰਜ਼, ਪੁਲਸ ਅਤੇ ਟੂਰਿਜ਼ਮ ਵਰਕਰਸ ਦੀ ਮਦਦ ਨਾਲ ਨੌਜਵਾਨ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਿਹਾ। ਨੌਜਵਾਨ ਨੂੰ ਪੁਲ ਤੋਂ ਹੇਠਾਂ ਉਤਾਰਨ ਮਗਰੋਂ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਸ ਦੀ ਕਾਊਂਸਲੰਗ ਕੀਤੀ ਗਈ।