ਭਾਰਤ ਵਿੱਚ ਕੋਰੋਨਾ ਦੇ 3,52,991 ਨਵੇਂ ਕੇਸ, 2812 ਮੌਤਾਂ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਮੁਲਕ ਵਿੱਚ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਲਾਗ ਦੇ 3,52,991 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਪੀੜਤਾਂ ਦੀ ਕੁਲ ਗਿਣਤੀ ਵਧ ਕੇ 1,73,13,163 ਹੋ ਗਈ ਹੈ, ਜਦੋਂ ਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 28 ਲੱਖ ਨੂੰ ਟੱਪ ਗਈ ਹੈ।

ਭਾਰਤੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲਾਗ ਨਾਲ 2812 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,95,123 ਹੋ ਗਈ ਹੈ। ਮਹਾਰਾਸ਼ਟਰ ਵਿੱਚ ਕੋਵਿਡ-19 ਨਾਲ 832 , ਦਿੱਲੀ ਵਿੱਚ 350, ਉੱਤਰ ਪ੍ਰਦੇਸ਼ ਵਿੱਚ 206, ਛੱਤੀਸਗੜ੍ਹ ਵਿੱਚ 199, ਗੁਜਰਾਤ ਵਿੱਚ 175, ਕਰਨਾਟਕ ਵਿੱਚ 143 ਅਤੇ ਝਾਰਖੰਡ ਵਿੱਚ 103 ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 70 ਫੀਸਦੀ ਤੋਂ ਵਧ ਲੋਕਾਂ ਦੀ ਮੌਤ ਕੋਵਿਡ-19 ਤੋਂ ਇਲਾਵਾ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਹੋਈ ਹੈ।

More News

NRI Post
..
NRI Post
..
NRI Post
..