ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 3,79,257 ਨਵੇਂ ਮਾਮਲੇ ਅਤੇ 3,645 ਮੌਤਾਂ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਦਿਨੋ-ਦਿਨ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਰੋਜ ਹੀ ਕੋਰੋਨਾ ਮਾਮਲਿਆਂ ਦੇ ਨਵੇਂ ਰਿਕਾਰਡ ਬਣ ਰਹੇ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3.8 ਲੱਖ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਹੋਏ ਅੰਕੜਿਆ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 3,79,257 ਨਵੇਂ ਕੋਵਿਡ -19 ਦੇ ਕੇਸ ਦਰਜ ਕੀਤੇ ਗਏ ਹਨ।

ਇਸ ਦੌਰਾਨ 3,645 ਮਰੀਜ਼ਾਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਕੋਰੋਨਾ ਮਾਮਲਿਆਂ ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਦੇਸ਼ ਵਿੱਚ ਸੰਕਰਮਣ ਦੇ ਕੁੱਲ ਮਾਮਲੇ 1,83,76,524 ਹੋ ਗਈ ਹੈ। ਜਦਕਿ 2,04,832 ਮਰੀਜ਼ ਹੁਣ ਤੱਕ ਦਮ ਤੋੜ ਚੁੱਕੇ ਹਨ।ਮੰਤਰਾਲੇ ਮੁਤਾਬਕ ਇਹ ਲਗਾਤਾਰ ਅਠਵਾਂ ਦਿਨ ਹੈ। ਜਦ ਤਿੰਨ ਲੱਖ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਬੀਤੇ 24 ਘੰਟਿਆਂ ਵਿੱਚ 1 ਲੱਖ ਤੋਂ ਜਿਆਦਾ ਲੋਕ ਮਹਾਂਮਾਰੀ ਨਾਲ ਲੜ ਕੇ ਸਿਹਤਯਾਬ ਹੋਏ ਹਨ। ਹੁਣ ਤੱਕ ਕੁੱਲ 1,50,86,878 ਲੋਕ ਕੋਰੋਨਾ ਸੰਕਰਮਣ ਮੁਕਤ ਹੋ ਚੁੱਕੇ ਹਨ। ਨਵੇਂ ਮਾਮਲਿਆਂ ਵਿੱਚ ਤੇਜੀ ਦੇ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ ਵਿੱਚ ਕੁੱਲ ਐਕਟਿਵ ਮਾਮਲੇ 30,84,814 ਹੋ ਗਈ।

More News

NRI Post
..
NRI Post
..
NRI Post
..