40 ਮਿਲੀਅਨ ਦੇ ਪਾਰ ਹੋਈ ਦੁਨੀਆ ‘ਚ ਕੋਰੋਨਾ ਪੀੜਤਾਂ ਦੀ ਗਿਣਤੀ

by vikramsehajpal

ਜਲੰਧਰ (ਐਨ.ਆਰ.ਆਈ ਮੀਡਿਆ) : ਸੋਮਵਾਰ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਵਿਸ਼ਵ ਭਰ ਵਿਚ ਗਿਣਤੀ ਚਾਰ ਕਰੋੜ ਦੇ ਪਾਰ ਪੁੱਜ ਗਈ। ਪੂਰੇ ਵਿਸ਼ਵ ਵਿਚ ਹੁਣ ਤਕ 11 ਲੱਖ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ। ਦੁਨੀਆ ਵਿਚ ਕੋਰੋਨਾ ਮਹਾਮਾਰੀ ਨਾਲ ਅਮਰੀਕਾ ਪਿੱਛੋਂ ਭਾਰਤ ਅਤੇ ਬ੍ਰਾਜ਼ੀਲ ਸਭ ਤੋਂ ਜ਼ਿਆਦਾ ਜੂਝ ਰਹੇ ਹਨ ਜਦਕਿ ਕਈ ਯੂਰਪੀ ਦੇਸ਼ ਦੂਜੇ ਦੌਰ ਦੀ ਮਹਾਮਾਰੀ ਦੀ ਲਪੇਟ ਵਿਚ ਆ ਗਏ ਹਨ।

ਜੋਹਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟਾ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਤੋਂ ਪੀੜਤ ਹੋਣ ਵਾਲੇ ਲੋਕਾਂ ਦਾ ਅੰਕੜਾ ਸੋਮਵਾਰ ਨੂੰ ਚਾਰ ਕਰੋੜ 63 ਹਜ਼ਾਰ ਤੋਂ ਜ਼ਿਆਦਾ ਹੋ ਗਿਆ।

ਇਨ੍ਹਾਂ ਵਿੱਚੋਂ 83 ਲੱਖ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਇਕੱਲੇ ਅਮਰੀਕਾ ਵਿਚ ਹਨ। ਇਸ ਦੇਸ਼ ਵਿਚ ਦੋ ਲੱਖ 20 ਹਜ਼ਾਰ ਤੋਂ ਅਧਿਕ ਪੀੜਤਾਂ ਦੀ ਜਾਨ ਗਈ ਹੈ। ਭਾਰਤ 75 ਲੱਖ ਕੋਰੋਨਾ ਪ੍ਰਭਾਵਿਤ ਲੋਕਾਂ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਬ੍ਰਾਜ਼ੀਲ ਵਿਚ ਹੁਣ ਤਕ 52 ਲੱਖ ਤੋਂ ਜ਼ਿਆਦਾ ਪੀੜਤ ਮਿਲ ਚੁੱਕੇ ਹਨ।