ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੁਰਤਗਾਲ ਵਿਚ ਹੋਏ ਦਰਦਨਾਕ ਸੜਕ ਹਾਦਸੇ ਵਿਚ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਰ ਦੇ ਇਕ ਦਰਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ। ਹਾਦਸੇ ਸਮੇਂ ਕਾਰ ਵਿਚ ਚਾਰੇ ਨੌਜਵਾਨ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ।
ਇਹ ਹਾਦਸਾ ਪੁਰਤਗਾਲ ਦੇ ਲਿਸਬਨ ਦੇ ਨੇੜਲੇ ਊਦੀ ਮੀਰਾ ਸ਼ਹਿਰ ਵਿਚ ਵਾਪਰਿਆ। ਮਰਨ ਵਾਲਿਆਂ ਵਿਚ 3 ਪੰਜਾਬੀ ਤੇ ਇਕ ਹਰਿਆਣੇ ਦਾ ਨੌਜਵਾਨ ਹੈ। ਇਨ੍ਹਾਂ ਵਿਚੋਂ ਦੋ ਦੀ ਪਛਾਣ ਰਜਤ ਕੁਮਾਰ ਤੇ ਪ੍ਰਿਤਪਾਲ ਵਜੋਂ ਹੋਈ ਹੈ, ਜੋ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ।

