ਕੋਲੇ ਦੀ ਖਾਨ ‘ਚ ਧਮਾਕੇ ਕਾਰਨ 4 ਲੋਕਾਂ ਦੀ ਮੌਤ,19 ਲੋਕ ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੱਖਣੀ ਪੋਲੈਂਡ 'ਚ ਇੱਕ ਕੋਲੇ ਦੀ ਖਾਨ ਵਿੱਚ ਮੀਥੇਨ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਪਾਵਲੋਵਿਸ 'ਚ ਕੋਲੇ ਦੀ ਖਾਨ ਵਿੱਚ ਹੋਇਆ, ਜੋ ਜੇਐਸਡਬਲਯੂ ਮਾਈਨਿੰਗ ਕੰਪਨੀ ਦੁਆਰਾ ਸੰਚਾਲਿਤ ਹੈ।

ਮਾਈਨਿੰਗ ਅਧਿਕਾਰੀਆਂ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਸੱਤ ਬਚਾਅ ਕਰਨ ਵਾਲਿਆਂ ਨਾਲ ਸੰਪਰਕ ਟੁੱਟ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਉਹਨਾਂ ਦੇ ਸਰੀਰ ਦਾ ਵੱਡਾ ਹਿੱਸਾ ਸੜ ਗਿਆ ਹੈ।

More News

NRI Post
..
NRI Post
..
NRI Post
..