ਹਸਪਤਾਲ ਦੀ ਲਾਪਰਵਾਹੀ ਕਾਰਨ 4 ਨਵੇਂ ਜੰਮੇ ਬੱਚਿਆਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਛਤੀਸਗੜ੍ਹ ਦੇ ਇਕ ਸਰਕਾਰੀ ਹਸਪਤਾਲ 'ਚ 4 ਨਵੇਂ ਜੰਮੇ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਸਰਕਾਰ ਵਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਕਿ ਪਾਵਰ ਕੱਟ ਦੇ ਕਾਰਨ ਵੈਂਟੀਲੇਟਰ 2 ਘੰਟਿਆਂ ਤੱਕ ਬੰਦ ਰਿਹਾ, ਜਿਸ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ।ਜਾਣਕਾਰੀ ਅਨੁਸਾਰ ਸਰਗੁਜਾ ਮੈਡੀਕਲ ਕਾਲਜ 'ਚ ਬਿਜਲੀ ਬੰਦ ਹੋ ਗਈ । ਅਜਿਹੇ 'ਚ ICU ਦਾ ਜੈਨਰੇਟਰ ਨਹੀ ਚੱਲਿਆ ਤੇ 4 ਮਾਸੂਮ ਬੱਚਿਆਂ ਦੀ ਜਾਨ ਚੱਲੀ ਗਈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।