ਨਹਿਰ ‘ਚ ਡੁੱਬਣ ਨਾਲ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਅੰਬਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਨਹਿਰ ਵਿੱਚ ਡੁੱਬਣ ਨਾਲ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਹੈ ਜਾਂ ਖ਼ੁਦਕੁਸ਼ੀ? ਇਸ ਦਾ ਹਾਲੇ ਕੋਈ ਖੁਲਾਸਾ ਨਹੀ ਹੋਇਆ ਹੈ ।ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਜ਼ਾਹਿਰ ਕੀਤਾ ਜਾਂ ਰਿਹਾ ਕਿ ਇਸ ਪਰਿਵਾਰ ਨੇ ਖ਼ੁਦਕੁਸ਼ੀ ਕੀਤੀ ਹੈ। ਚਸ਼ਮਦੀਦ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਤੋਂ 15 ਮਿੰਟ ਪਹਿਲਾਂ ਕੁਲਬੀਰ ਨੇ ਆਪਣੀ ਕਾਰ ਨੂੰ ਨਹਿਰ ਦੇ ਕੋਲ ਰੋਕਿਆ ਸੀ। ਇੱਥੇ ਕੁਲਬੀਰ ਦਾ ਆਪਣੀ ਪਤਨੀ ਨਾਲ ਝਗੜਾ ਵੀ ਹੋਇਆ। ਇਸ ਤੋਂ ਬਾਅਦ ਦੋਵੇ ਗੁੱਸੇ'ਚ ਕਾਰ ਅੰਦਰ ਬੈਠ ਗਏ ਤੇ ਨਹਿਰ ਵਿੱਚ ਚਾਲ ਛਾਲ ਦਿੱਤੀ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਨਰਵਾਣਾ ਬ੍ਰਾਂਚ ਤੋਂ ਇਕ ਮਾਰੂਤੀ ਗੱਡੀ ਕੱਢੀ ਸੀ। ਜਿਸ 'ਚ ਪੰਜਾਬ ਦੇ ਪਿੰਡ ਟਿਵਾਣਾ ਦੇ ਨਿਵਾਸੀ 40 ਸਾਲਾ ਕੁਲਬੀਰ ਤੇ ਉਸ ਦੀ ਪਤਨੀ ਕਮਲਜੀਤ ਕੌਰ 16 ਸਾਲਾ ਬੇਟੀ ਕਸ਼ਨਪ੍ਰੀਤ ਕੋਰ ਤੇ 11 ਸਾਲਾ ਧੀ ਖੁਸ਼ਦੀਪ ਦੀ ਲਾਸ਼ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ਾ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਲਬੀਰ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਸ਼ੰਭੂ ਕੋਲ ਆਪਣੇ ਸਹੁਰੇ ਘਰ ਜਾ ਰਿਹਾ ਸੀ। ਇਸ ਤੋਂ ਪਹਿਲਾਂ ਇਹ ਗੁਰੂਦੁਆਰਾ ਜੰਦਮੰਗੋਲੀ ਵੀ ਗਏ ਹਨ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।